ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰੇਮੀ ਨਾਲ ਮਿਲ ਕੇ ਕਾਰ ਸਣੇ ਅੱਗ ਲਾ ਕੇ ਸਾੜਿਆ ਪਤੀ

06:33 AM Jul 10, 2024 IST
ਬਰਨਾਲਾ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਅਧਿਕਾਰੀ।

ਰਵਿੰਦਰ ਰਵੀ/ਪਰਸ਼ੋਤਮ ਬੱਲੀ
ਬਰਨਾਲਾ, 9 ਜੁਲਾਈ
ਹਰਚਰਨ ਸਿੰਘ ਵਾਸੀ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਦੀ 16 ਜੂਨ ਨੂੰ ਸਵੇਰੇ ਕਾਰ ਸਮੇਤ ਸੜ ਜਾਣ ਕਾਰਨ ਹੋਈ ਮੌਤ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਇਹ ਹਾਦਸਾ ਨਹੀਂ ਸੀ ਸਗੋਂ ਉਸ ਨੂੰ ਪਤਨੀ ਨੇ ਨਾਜਾਇਜ਼ ਸਬੰਧਾਂ ਕਾਰਨ ਪ੍ਰੇਮੀ ਨਾਲ ਮਿਲ ਕੇ ਮਾਰਿਆ ਸੀ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਮੁਢਲੀ ਪੜਤਾਲ ਤੋਂ ਮੌਤ ਦਾ ਮਾਮਲਾ ਸ਼ੱਕੀ ਹੋਣ ਕਾਰਨ ‘ਸਿਟ’ ਬਣਾਈ ਗਈ ਸੀ। ‘ਸਿੱਟ’ ਨੇ ਇਸ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਸੁਖਜੀਤ ਕੌਰ ਪੁੱਤਰੀ ਜਗਜੀਤ ਸਿੰਘ ਵਾਸੀ ਸੰਦਲੀ ਪੱਤੀ ਮਹਿਰਾਜ ਨੂੰ ਅਤੇ ਉਸਦੇ ਪ੍ਰੇਮੀ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
‘ਸਿਟ’ ਵਿੱਚ ਮਨਦੀਪ ਸਿੰਘ ਮੰਡ ਕਪਤਾਨ ਪੁਲੀਸ (ਡੀ) ਬਰਨਾਲਾ, ਸਤਵੀਰ ਸਿੰਘ ਪੀਪੀਐੱਸ ਉਪ ਕਪਤਾਨ ਪੁਲੀਸ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਸਟਾਫ਼ ਬਰਨਾਲਾ, ਥਾਣੇਦਾਰ ਨਿਰਮਲਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-2 ਸ਼ਾਮਲ ਸਨ ਜਿਨ੍ਹਾਂ ਨੇ ਟੈਕਨੀਕਲ ਵਿੰਗ ਦੀ ਮਦਦ ਨਾਲ ਮਾਮਲੇ ਦੀ ਪੜਤਾਲ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਹੱਤਿਆ ਕਾਂਡ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਰਚਰਨ ਸਿੰਘ ਦੀ ਪਤਨੀ ਸੁਖਜੀਤ ਕੌਰ ਨੇ ਆਪਣੇ ਦੋਸਤਾਂ ਨਾਲ ਰਲ ਕੇ ਉਸ ਦੇ ਮੂੰਹ ਵਿੱਚ ਹਿੱਟ ਸਪਰੇਅ ਪਾ ਕੇ ਉਸ ਦਾ ਗਲ ਰੱਸੀ ਨਾਲ ਘੁੱਟ ਕੇ ਮਾਰ ਦਿੱਤਾ ਸੀ। ਬਆਦ ਵਿੱਚ ਉਸ ਨੂੰ ਅਲਟੋ ਕਾਰ ਵਿੱਚ ਪਾ ਕੇ ਹੰਢਿਆਇਆ-ਬਰਨਾਲਾ ਬਾਈਪਾਸ, ਮੋਗਾ ਸਲਿੱਪ ਰੋਡ ਖੜ੍ਹੀ ਕਰਕੇ ਕਾਰ ਨੂੰ ਅੱਗ ਲਾ ਦਿੱਤੀ ਸੀ। ਇਸ ਮਾਮਲੇ ਵਿਚ ਮ੍ਰਿਤਕ ਦੇ ਮਾਮੇ ਜੱਗਰ ਸਿੰਘ ਪੁੱਤਰ ਨਿੱਕਾ ਸਿੰਘ ਪੁੱਤਰ ਰਹੋੜ ਸਿੰਘ ਬਾਜਾ ਪੱਤੀ, ਪਿੰਡ ਕਾਹਨੇਕੇ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮਾਂ ਖਿਲਾਫ਼ ਥਾਣਾ ਸਿਟੀ ਬਰਨਾਲਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਮੁਲਜ਼ਮ ਸੁਖਜੀਤ ਕੌਰ ਵਾਸੀ ਸੰਦਲੀ ਪੱਤੀ ਮਹਿਰਾਜ ਜ਼ਿਲ੍ਹਾ ਬਠਿੰਡਾ, ਹਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਹਿਰਾਜ ਬਠਿੰਡਾ ਅਤੇ ਸੁਖਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਮਪੁਰਾ ਜ਼ਿਲ੍ਹਾ ਬਠਿੰਡਾ ਨੂੰ ਕਾਬੂ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਦੀ ਘਰਵਾਲੀ ਸੁਖਜੀਤ ਕੌਰ ਦੇ ਹਰਦੀਪ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਸੁਖਦੀਪ ਸਿੰਘ ਉਕਤ ਹਰਦੀਪ ਸਿੰਘ ਦਾ ਦੋਸਤ ਹੈ। ਤਫ਼ਤੀਸ ਦੌਰਾਨ ਮੁਲਜ਼ਮਾਂ ਨੇ ਮੰਨਿਆਂ ਕਿ ਉਨ੍ਹਾਂ ਨੇ ਹਰਚਰਨ ਸਿੰਘ ਦਾ ਕਤਲ ਕਰਕੇ ਉਸ ਨੂੰ ਕਾਰ ਵਿੱਚ ਪਾ ਕੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਸੀ। ਮੁਲਜ਼ਮਾਂ ਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement