For the best experience, open
https://m.punjabitribuneonline.com
on your mobile browser.
Advertisement

ਜ਼ਿੰਦਾ ਜਾਂ ਮਰਿਆ ਫੜ੍ਹੇ ਜਾਣ ਤੱਕ ਯਾਹਿਆ ਸਿਨਵਰ ਦੀ ਭਾਲ ਜਾਰੀ ਰਹੇਗੀ: ਇਜ਼ਰਾਈਲ

03:20 PM Aug 07, 2024 IST
ਜ਼ਿੰਦਾ ਜਾਂ ਮਰਿਆ ਫੜ੍ਹੇ ਜਾਣ ਤੱਕ ਯਾਹਿਆ ਸਿਨਵਰ ਦੀ ਭਾਲ ਜਾਰੀ ਰਹੇਗੀ  ਇਜ਼ਰਾਈਲ
ਕੇਂਦਰੀ ਗਾਜ਼ਾ ਪੱਟੀ ਵਿੱਚ ਦੀਰ ਅਲ-ਬਲਾਹ ਵਿੱਚ ਇਜ਼ਰਾਈਲ-ਹਮਾਸ ਸੰਘਰਸ਼ ਦੇ ਦੌਰਾਨ ਇੱਕ ਇਜ਼ਰਾਈਲੀ ਹਮਲੇ ਦੇ ਸਥਾਨ 'ਤੇ ਤਬਾਹ ਹੋਏ ਘਰਾਂ ਤੋਂ ਲੰਘਦੀ ਹੋਈ ਮਹਿਲਾ। ਫੋਟੋ ਰਾਈਟਰਜ਼
Advertisement

ਤੇਲ ਅਵੀਵ (ਇਜ਼ਰਾਈਲ), 7 ਅਗਸਤ

7 ਅਕਤੂਬਰ ਨੂੰ ਹੋਏ ਕਤਲੇਆਮ ਦੇ ਪਿਛੇ ਹਮਾਸ ਦੇ ਗਾਜ਼ਾ ’ਚ ਅਤਿਵਾਦੀ ਆਗੂ ਯਾਹੀਆ ਸਿਨਵਰ ਜਿਸ ਨੂੰ ਹਮਾਸ ਲੀਡਰਸ਼ਿਪ ਦੁਆਰਾ ਅੱਤਵਾਦੀ ਸੰਗਠਨਾਂ ਦਾ ਮੁਖੀ ਨਾਮਜ਼ਦ ਕੀਤਾ ਗਿਆ ਸੀ, ਦੇ ਹੱਥ ਹੋਣ ਸਬੰਧੀ ਖਬਰਾਂ ’ਤੇ ਇਜ਼ਰਾਈਲ ਦੇ ਆਗੂਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਇਜ਼ਰਾਈਲੀ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਇਸਮਾਈਲ ਹਨੀਹ ਦੀ ਥਾਂ 'ਤੇ ਹਮਾਸ ਦੇ ਨਵੇਂ ਨੇਤਾ ਵਜੋਂ ਕੱਟੜਪੰਥੀ-ਅੱਤਵਾਦੀ ਯਾਹਿਆ ਸਿਨਵਰ ਦੀ ਨਿਯੁਕਤੀ ਹੀ ਉਸ ਨੂੰ ਤੇਜ਼ੀ ਨਾਲ ਖਤਮ ਕਰਨ ਅਤੇ ਇਸ ਘਟੀਆ ਸੰਗਠਨ ਨੂੰ ਧਰਤੀ ਤੋਂ ਮਿਟਾਉਣ ਲਈ ਮਜਬੂਰ ਕਰਨ ਵਾਲਾ ਇਕ ਹੋਰ ਕਾਰਨ ਹੈ।
ਇਸ ਸਬੰਧੀ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਦੇ ਬੁਲਾਰੇ ਡੇਨੀਅਲ ਹਗਾਰੀ ਨੇ ਸਾਊਦੀ ਅਰਬ ਦੇ ਪ੍ਰਕਾਸ਼ਨ ਅਲ-ਅਰਬੀਆ ਨਾਲ ਇੰਟਰਵਿਊ ਵਿਚ ਕਿਹਾ ਕਿ ਯਾਹਿਆ ਸਿਨਵਰ ਇਕ ਅੱਤਵਾਦੀ ਹੈ, ਜੋ 7 ਅਕਤੂਬਰ ਨੂੰ ਇਤਿਹਾਸ ਵਿਚ ਸਭ ਤੋਂ ਵਹਿਸ਼ੀ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਹੈ।
ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੇ ਡਿਜ਼ੀਟਲ ਡਿਪਲੋਮੇਸੀ ਬਿਊਰੋ ਦੇ ਡਾਇਰੈਕਟਰ ਨੇ ‘ਐਕਸ’ ’ਤੇ ਕਿਹਾ, ‘‘ਇਹ ਇਕ ਹੋਰ ਸਬੂਤ ਹੈ ਕਿ ਹਮਾਸ ਦੀ ਅਖੌਤੀ ‘ਸਿਆਸੀ ਸ਼ਾਖਾ’ ਅਤੇ ‘ਅੱਤਵਾਦੀ ਸ਼ਾਖਾ’ ਵਿਚ ਕੋਈ ਅੰਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਨਵਰ ਦੀ ਭਾਲ ਉਦੋਂ ਤੱਕ ਨਹੀਂ ਰੁਕੇਗੀ ਜਦੋਂ ਤੱਕ ਅਸੀਂ ਉਸਨੂੰ ਮਰਿਆ ਜਾਂ ਜ਼ਿੰਦਾ ਨਹੀਂ ਫੜ ਲੈਂਦੇ।" -ਏਐੱਨਆਈ

Advertisement

Advertisement
Author Image

Puneet Sharma

View all posts

Advertisement