ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੂਤੀਆਂ ਵੱਲੋਂ ਸਨਾ ’ਚ ਸੰਯੁਕਤ ਰਾਸ਼ਟਰ ਦੇ ਦਫ਼ਤਰ ’ਤੇ ਹਮਲਾ

08:55 AM Aug 14, 2024 IST

ਕਾਹਿਰਾ:

Advertisement

ਯਮਨ ਦੇ ਹੂਤੀ ਬਾਗੀਆਂ ਨੇ ਰਾਜਧਾਨੀ ਸਨਾ ’ਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਦੇ ਹੈੱਡਕੁਆਰਟਰ ’ਤੇ ਹਮਲਾ ਕਰਕੇ ਇਸ ਦੇ ਦਸਤਾਵੇਜ਼, ਫਰਨੀਚਰ ਤੇ ਵਾਹਨ ਜ਼ਬਤ ਕਰ ਲਏ ਹਨ। ਇਹ ਜਾਣਕਾਰੀ ਅੱਜ ਸੰਯੁਕਤ ਰਾਸ਼ਟਰ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਇਹ ਹਮਲਾ ਸੰਯੁਕਤ ਰਾਸ਼ਟਰ, ਸਹਾਇਤਾ ਏਜੰਸੀਆਂ ਤੇ ਵਿਦੇਸ਼ੀ ਦੂਤਾਵਾਸਾਂ ਨਾਲ ਕੰਮ ਕਰਨ ਵਾਲੇ ਲੋਕਾਂ ’ਤੇ ਹੂਤੀਆਂ ਵੱਲੋਂ ਕੀਤੀ ਗਈ ਨਵੀਂ ਕਾਰਵਾਈ ਹੈ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਗਾਜ਼ਾ ਪੱਟੀ ’ਚ ਇਜ਼ਰਾਈਲ-ਹਮਾਸ ਜੰਗ ਦਰਮਿਆਨ ਇਰਾਨ ਹਮਾਇਤੀ ਬਾਗੀ ਲਾਲ ਸਾਗਰ ’ਚ ਸਮੁੰਦਰੀ ਬੇੜਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰੀ ਮੁਖੀ ਵੋਲਕਰ ਤੁਰਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਵਰਕਰਾਂ ਨੂੰ ਦਸਤਾਵੇਜ਼, ਫਰਨੀਚਰ ਤੇ ਵਾਹਨ ਸਮੇਤ ਹੋਰ ਸਾਮਾਨ ਸੌਂਪਣ ਲਈ ਮਜਬੂਰ ਕਰਨ ਮਗਰੋਂ ਬਾਗੀਆਂ ਨੇ 3 ਅਗਸਤ ਨੂੰ ਸਨਾ ’ਚ ਯੂਐੱਨ ਮਨੁੱਖੀ ਅਧਿਕਾਰ ਦਫਤਰ ’ਤੇ ਕਬਜ਼ਾ ਕਰ ਲਿਆ। -ਪੀਟੀਆਈ

Advertisement
Advertisement