For the best experience, open
https://m.punjabitribuneonline.com
on your mobile browser.
Advertisement

ਰੱਖੜੀ ਬੰਨ੍ਹਣ ਲਈ ਸ਼ਿਮਲਾ ਗਏ ਪਰਿਵਾਰ ਦੇ ਘਰ ਚੋਰੀ

07:27 AM Aug 21, 2024 IST
ਰੱਖੜੀ ਬੰਨ੍ਹਣ ਲਈ ਸ਼ਿਮਲਾ ਗਏ ਪਰਿਵਾਰ ਦੇ ਘਰ ਚੋਰੀ
ਘਟਨਾ ਸਬੰਧੀ ਜਾਣਕਾਰੀ ਦਿੰਦਾ ਹੋਇਆ ਮਨਮੋਹਨ ਸਿੰਘ।
Advertisement

ਪੱਤਰ ਪ੍ਰੇਰਕ
ਮਾਛੀਵਾੜਾ, 20 ਅਗਸਤ
ਇੱਤੇ ਗੁਰੂ ਨਾਨਕ ਮੁਹੱਲਾ ਵਾਸੀ ਮਨਮੋਹਨ ਸ਼ਰਮਾ ਦੇ ਘਰ ਬੀਤੀ ਰਾਤ ਚੋਰਾਂ ਨੇ ਚੋਰੀ ਕਰ ਲਈ ਜਿਸ ਦੌਰਾਨ ਉਸ ਦਾ ਲਾਇਸੈਂਸੀ ਰਿਵਾਲਵਰ ਅਤੇ ਕੁਝ ਕੀਮਤੀ ਗਹਿਣੇ ਚੋਰੀ ਹੋ ਗਏ। ਪੀੜਤ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਸਮੇਤ ਰੱਖੜੀ ਬੰਨ੍ਹਣ ਲਈ ਸ਼ਿਮਲਾ ਗਏ ਹੋਏ ਸਨ ਜਦਕਿ ਘਰ ਨੂੰ ਤਾਲਾ ਲਾ ਕੇ ਚਾਬੀ ਗੁਆਂਢੀਆਂ ਨੂੰ ਫੜਾ ਗਏ ਸਨ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਵਾਪਸ ਪੁੱਜੇ ਤਾਂ ਘਰ ਦੇ ਬਾਹਰ ਤਾਂ ਤਾਲਾ ਲੱਗਾ ਹੋਇਆ ਸੀ ਪਰ ਜਦੋਂ ਤਾਲਾ ਖੋਲ੍ਹ ਕੇ ਮੇਨ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਖੁੱਲ੍ਹਿਆ। ਉਨ੍ਹਾਂ ਆਸ-ਪਾਸ ਦੇ ਗੁਆਂਢੀਆਂ ਨੂੰ ਬੁਲਾਇਆ ਅਤੇ ਜਦੋਂ ਕੰਧ ਟੱਪ ਕੇ ਦੇਖਿਆ ਤਾਂ ਮੇਨ ਦਰਵਾਜ਼ੇ ਨੂੰ ਅੰਦਰੋਂ ਕੁੰਡਾ ਲੱਗਾ ਹੋਇਆ ਸੀ ਜਦਕਿ ਕੋਠੀ ਦਾ ਲੌਬੀ ਵਾਲਾ ਦਰਵਾਜ਼ਾ ਤੋੜਿਆ ਹੋਇਆ ਸੀ। ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ, ਬੈੱਡਾਂ ਤੇ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ।
ਮਾਲਕ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਘਰ ਵਿੱਚ ਨਕਦੀ ਤਾਂ ਕੁਝ ਵੀ ਨਹੀਂ ਸੀ, ਪਰ ਕਾਫ਼ੀ ਮਹਿੰਗਾ ਸੁੱਚੇ ਮੋਤੀਆਂ ਦਾ ਸੈੱਟ, ਸੋਨੇ ਦੇ ਟਾਪਸ ਅਤੇ 2 ਕੜੇ ਪਏ ਸਨ (ਜਿਨ੍ਹਾਂ ਦੀ ਕੀਮਤ ਕਰੀਬ 6 ਲੱਖ ਰੁਪਏ ਹੈ) ਚੋਰੀ ਹੋ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇੱਕ ਲਾਇਸੈਂਸੀ 32 ਬੋਰ ਦਾ ਰਿਵਾਲਵਰ ਜੋ ਅਲਮਾਰੀ ਵਿੱਚ ਹੀ ਪਿਆ ਸੀ, ਉਹ ਵੀ ਚੋਰ ਚੋਰੀ ਕਰ ਕੇ ਲੈ ਗਏ। ਸੀਸੀਟੀਵੀ ਕੈਮਰੇ ਵਿੱਚ ਚੋਰਾਂ ਦੀਆਂ ਕੁਝ ਗਤੀਵਿਧੀਆਂ ਕੈਦ ਹੋਈਆਂ ਹਨ ਜਦਕਿ ਉਨ੍ਹਾਂ ਨੇ ਘਰ ਦੇ ਬਾਹਰ ਲੱਗਿਆ ਕੈਮਰਾ ਵੀ ਤੋੜ ਦਿੱਤਾ। ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ।

Advertisement

Advertisement
Advertisement
Author Image

Advertisement