ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਕਸ਼ੇ ਮੁਤਾਬਕ ਉਸਾਰੀ ਨਾ ਹੋਣ ’ਤੇ ਹੋਟਲ ਦੀ ਇਮਾਰਤ ਸੀਲ

11:36 AM May 19, 2024 IST

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 18 ਮਈ
ਨਗਰ ਨਿਗਮ ਦੇ ਐੱਮਟੀਪੀ ਵਿਭਾਗ ਵਲੋਂ ਨਕਸ਼ੇ ਮੁਤਾਬਿਕ ਇੱਕ ਵੱਡੇ ਕਮਰਸ਼ੀਅਲ ਹੋਟਲ ਦੀ ਇਮਾਰਤ ਨਾ ਬਣਾਏ ਜਾਣ ’ਤੇ ਉਸ ਦੀ ਉਸਾਰੀ ਰੋਕ ਦਿੱਤੀ ਗਈ ਹੈ। ਮਿਲੀ ਸੂਚਨਾ ਅਨੁਸਾਰ ਉਤਰੀ ਜ਼ੋਨ ’ਚ ਪੈਂਦੇ ਬਟਾਲਾ ਰੋਡ ਸਥਿਤ ਇੱਕ ਵੱਡੇ ਹੋਟਲ ਦੀ ਕਮਰਸ਼ੀਅਲ ਇਮਾਰਤ ਦਾ ਨਕਸ਼ਾ ਮਾਲਕਾਂ ਵਲੋਂ ਨਗਰ ਨਿਗਮ ਪਾਸੋਂ ਮਨਜ਼ੂਰ ਕਰਵਾ ਲਿਆ ਗਿਆ ਸੀ। ਪਰ ਉਸਾਰੀ ਪਾਸ ਕਰਵਾਏ ਗਏ ਨਕਸ਼ੇ ਮੁਤਾਬਕ ਨਹੀਂ ਸੀ ਹੋ ਰਹੀ। ਇਸ ਦੀ ਸ਼ਿਕਾਇਤ ਮਿਲਣ ’ਤੇ ਐਮ.ਟੀ.ਪੀ ਵਿਭਾਗ ਦੇ ਏ.ਟੀ.ਪੀ ਵਜੀਰ ਰਾਜ, ਬਿਲਡਿੰਗ ਇੰਸਪੈਕਟਰ ਅੰਗਦ ਸਿੰਘ ਅਤੇ ਵਿਭਾਗ ਦੇ ਫੀਲਡ ਸਟਾਫ ਵਲੋਂ ਬਿਲਡਿੰਗ ਨੂੰ ਸੀਲ ਕਰ ਕੇ ਇਮਾਰਤ ਦੀ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ।

Advertisement

Advertisement
Advertisement