ਹਸਪਤਾਲ ਵਿੱਚ ਭਰਤ ਪੈਣੀ ਸ਼ੁਰੂ
07:40 AM Dec 19, 2024 IST
ਨੂਰਪੁਰ ਬੇਦੀ:
Advertisement
ਡੂਮੇਲੀ ਵਾਲੇ ਸੰਤਾਂ ਅਤੇ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਖੇਤਰ ਦੇ ਪਿੰਡ ਡੂਮੇਵਾਲ ਵਿੱਚ ਬਣਾਏ ਜਾ ਰਹੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਕੰਪਲੈਕਸ ’ਚ ਅੱਜ ਵਿਧਾਇਕ ਦਿਨੇਸ਼ ਚੱਢਾ ਵੱਲੋਂ ਨਿੱਜੀ ਤੌਰ ’ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਰਤ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਵਿਧਾਇਕ ਨੇ ਕਿਹਾ ਕਿ ਬੀਤੇ ਕੁਝ ਸਾਲ ਪਹਿਲਾਂ ਸੰਤ ਜੋਗਿੰਦਰ ਸਿੰਘ ਡੂਮੇਲੀ ਵਾਲਿਆਂ ਵੱਲੋਂ ਹਸਪਤਾਲ ਬਣਾਉਣ ਲਈ ਇਮਾਰਤ ਤਿਆਰ ਕਰਵਾਈ ਗਈ ਸੀ, ਜਿਸ ਦਾ ਕੰਮ ਰੁਕ ਗਿਆ ਸੀ ਅਤੇ ਇਸ ਕੰਮ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਬਾਬਾ ਤਰਲੋਚਨ ਸਿੰਘ, ਬਾਬਾ ਸਤਨਾਮ ਸਿੰਘ, ਡਾਕਟਰ ਢਿੱਲੋਂ, ਸਰਪੰਚ ਪਰਮਿੰਦਰ ਡੂਮੇਵਾਲ, ਅਜਵਿੰਦਰ ਬੇਈਹਾਰਾ, ਕਸ਼ਮੀਰ ਸਿੰਘ, ਮਨਜੀਤ ਰਿੰਕਾ ਤੇ ਭਜਨ ਡੂਮੇਵਾਲ ਭਾਗ ਸਿੰਘ ਮੈਦਾਨ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement