For the best experience, open
https://m.punjabitribuneonline.com
on your mobile browser.
Advertisement

ਅੱਗ ਲੱਗਣ ਕਾਰਨ ਘੋੜਾ ਟਰਾਲਾ ਸੜਿਆ

11:36 AM May 20, 2024 IST
ਅੱਗ ਲੱਗਣ ਕਾਰਨ ਘੋੜਾ ਟਰਾਲਾ ਸੜਿਆ
Advertisement

ਪੱਤਰ ਪ੍ਰੇਰਕ
ਬਨੂੜ, 19 ਮਈ
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਸਾਹਮਣੇ ਅੱਜ ਅਚਾਨਕ ਇੱਕ ਘੋੜੇ ਟਰਾਲੇ ਨੂੰ ਅੱਗ ਲੱਗ ਗਈ। ਘੋੜਾ ਟਰਾਲਾ ਪੂਰੀ ਤਰਾਂ ਸੜ ਕੇ ਸੁਆਹ ਹੋ ਗਿਆ ਤੇ ਚਾਲਕ ਦਾ ਵਾਲ-ਵਾਲ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐੱਚਆਰ-38 ਡਬਲਿਊ-0414 ਨੰਬਰ ਵਾਲਾ ਘੋੜਾ ਟਰਾਲਾ ਲੁਧਿਆਣੇ ਤੋਂ ਰਾਜਪੁਰਾ ਨੂੰ ਹੋ ਕੇ ਬਨੂੜ ਰਾਹੀਂ ਹਰਿਆਣਾ ਜਾ ਰਿਹਾ ਸੀ। ਜਦੋਂ ਇਹ ਘੋੜਾ ਟਰਾਲਾ ਚਿਤਕਾਰਾ ਯੂਨੀਵਰਸਟੀ ਦੇ ਸਾਹਮਣੇ ਪਹੁੰਚਿਆ ਤਾਂ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਟਰਾਲੇ ਨੂੰ ਅੱਗ ਲੱਗ ਗਈ। ਇਸ ਘਟਨਾ ਬਾਰੇ ਤੁਰੰਤ ਰਾਹਗੀਰਾਂ ਨੇ ਫਾਇਰ ਬ੍ਰਿਗੇਡ ਰਾਜਪਰਾ ਅਤੇ ਥਾਣਾ ਬਨੂੜ ਦੀ ਪੁਲੀਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਏਐੱਸਆਈ ਰਾਮ ਕਿਸ਼ਨ ਸਮੇਤ ਪੁਲੀਸ ਪਾਰਟੀ ਅਤੇ ਰਾਜਪੁਰਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਪਰ ਉਦੋਂ ਤੱਕ ਘੋੜਾ ਟਰਾਲਾ ਸੜ ਕੇ ਪੂਰੀ ਤਰ੍ਹਾਂ ਸਵਾਹ ਹੋ ਚੁੱਕਿਆ ਸੀ। ਚਾਲਕ ਮਹਾਦੇਸ਼ਵਰ ਯਾਦਵ ਨੇ ਦੱਸਿਆ ਕਿ ਉਹ ਲੁਧਿਆਣੇ ਤੋਂ ਮਾਲ ਖਾਲੀ ਕਰਕੇ ਆ ਰਿਹਾ ਸੀ ਕਿ ਤਾਂ ਯੂਨੀਵਰਸਿਟੀ ਦੇ ਸਾਹਮਣੇ ਸ਼ਾਰਟ ਸਰਕਟ ਹੋਣ ਕਾਰਨ ਘੋੜੇ ਟਰਾਲੇ ਨੂੰ ਅੱਗ ਲੱਗ ਗਈ ਤੇ ਉਸ ਨੇ ਬੜੀ ਮੁਸ਼ਕਿਲ ਨਾਲ ਆਪਣਾ ਬਚਾਅ ਕੀਤਾ।

Advertisement

ਸੜਕ ਹਾਦਸੇ ਵਿੱਚ ਇੱਕ ਹਲਾਕ

ਇੱਥੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਜੰਗਪੁਰਾ ਨੇੜੇ ਇੱਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਅਮਰੀਕ ਸਿੰਘ ਰਾਜਪੁਰਾ ਨਿਵਾਸੀ ਸੀ। ਪੁਲੀਸ ਨੇ ਅਮਰੀਕ ਸਿੰਘ ਦੇ ਪੁੱਤਰ ਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

Advertisement
Author Image

sukhwinder singh

View all posts

Advertisement
Advertisement
×