ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਵਰੇਜ ਪਾਉਣ ਲਈ ਪੁੱਟੀ ਮਦੇਵੀ ਸੜਕ ਦੀ ਮੁਰੰਮਤ ਦੀ ਆਸ ਬੱਝੀ

10:08 AM Aug 11, 2024 IST
ਸੀਵਰ ਲਾਈਨ ਪਾਉਣ ਲਈ ਪੁੱਟੀ ਖ਼ਸਤਾ ਹਾਲ ਸੜਕ ’ਤੇ ਖੜ੍ਹਾ ਪਾਣੀ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 10 ਅਗਸਤ
ਕਾਂਗਰਸ ਸਰਕਾਰ ਦੇ ਰਾਜਭਾਗ ਦੌਰਾਨ ਮਾਲੇਰਕੋਟਲਾ ਸ਼ਹਿਰ ਦੇ ਕੁਝ ਰਿਹਾਇਸ਼ੀ ਖੇਤਰ ਲਈ ਸੀਵਰ ਲਾਈਨ ਪਾਉਣ ਲਈ ਪੁੱਟੀ ਮਾਲੇਰਕੋਟਲਾ-ਬਰਨਾਲਾ ਵਾਇਆ ਮਦੇਵੀ ਦੀ ਖ਼ਸਤਾ ਹਾਲਤ ਸੜਕ ਦੀ ਮੁਰੰਮਤ ਦੀ ਆਸ ਬੱਝ ਗਈ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਐਡਵੋਕੇਟ ਗੋਬਿੰਦਰ ਮਿੱਤਲ ਨੇ ਦੱਸਿਆ ਕਿ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਦੇ ਯਤਨਾਂ ਸਦਕਾ ਸੀਵਰੇਜ ਬੋਰਡ ਦੇ ਚੇਅਰਮੈਨ ਸਨੀ ਆਹਲੂਵਾਲੀਆ ਨੇ ਉਕਤ ਸੜਕ ਦੀ ਮੁਰੰਮਤ ਦੇ ਬੀਟੀ ਬਿੱਲ ਦੀ 69,39,143 ਰੁਪਏ ਦੀ ਰਕਮ 2 ਅਗਸਤ ਨੂੰ ਐਕਸੀਅਨ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਬਰਨਾਲਾ ਦੇ ਖਾਤੇ ’ਚ ਭੇਜ ਦਿੱਤੀ ਹੈ। ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਬਰਨਾਲਾ ਦੇ ਐਕਸੀਅਨ ਰਾਹੁਲ ਕੌਸ਼ਲ ਨੇ ਉਕਤ ਸੜਕ ਦੀ ਮੁਰੰਮਤ ਦੇ ਬੀਟੀ ਬਿੱਲ ਦੀ ਰਕਮ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ 6 ਅਗਸਤ ਨੂੰ ਉਕਤ ਬੀਟੀ ਬਿੱਲ ਦੀ ਮਿਲੀ ਰਕਮ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਮਾਲੇਰਕੋਟਲਾ ਦੇ ਖਾਤੇ ਵਿੱਚ ਆਰਟੀਜੀਐੱਸ ਕਰ ਦਿੱਤੀ ਹੈ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਇੰਜੀਨੀਅਰ ਕਮਲਜੀਤ ਸਿੰਘ ਨੇ ਕਿਹਾ ਕਿ ਮਦੇਵੀ ਸੜਕ ਦੀ ਮੁਰੰਮਤ ਦਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਮਦੇਵੀ, ਐਹਨ ਖੇੜੀ, ਰੁੜਕਾ, ਬਰਕਤਪੁਰਾ, ਫ਼ਰੀਦਪੁਰ ਕਲਾਂ, ਫ਼ਰੀਦਪੁਰ ਖੁਰਦ, ਮੁਬਾਰਕਪੁਰ ਚੁੰਘਾਂ ਅਤੇ ਇਸ ਸੜਕ ਸਥਿਤ ਛੋਟੀਆਂ ਸਨਅਤੀ ਇਕਾਈਆਂ ਦੇ ਮਾਲਕ ਅਤੇ ਸੜਕ ਦੇ ਦੋਵੇਂ ਪਾਸੇ ਵੱਸਦੇ ਲੋਕ ਇਸ ਸੜਕ ਦੀ ਮੁਰੰਮਤ ਨੂੰ ਲੈ ਕੇ ਹਲਕੇ ਦੇ ਨੁਮਾਇੰਦਿਆਂ ਅਤੇ ਲੋਕ ਨਿਰਮਾਣ ਵਿਭਾਗ ਦੇ ਦਫ਼ਤਰ ਗੇੜੇ ਮਾਰ ਕੇ ਅੱਕ ਚੁੱਕੇ ਸਨ। ਇਸ ਦੌਰਾਨ ਪਰਮਜੀਤ ਸਿੰਘ ਮਦੇਵੀ, ਦੇਵ ਰਾਜ ਐਹਨਖੇੜੀ, ਸੁਖਵਿੰਦਰ ਸਿੰਘ ਚੂੰਘਾਂ, ਪਰਮਲ ਸਿੰਘ ਹਥਨ ਨੇ ਮੰਗ ਕੀਤੀ ਕਿ ਇਸ ਸੜਕ ਨੂੰ ਮਦੇਵੀ ਰੇਲਵੇ ਫਾਟਕ ਤੋਂ ਫ਼ਰੀਦਪੁਰ ਕਲਾਂ ਤੱਕ 18 ਫੁੱਟ ਚੌੜੀ ਕੀਤਾ ਜਾਵੇ।

Advertisement

Advertisement
Advertisement