For the best experience, open
https://m.punjabitribuneonline.com
on your mobile browser.
Advertisement

ਪੈਂਤੀ ਸਾਲ ਤੋਂ ਬੰਦ ਰਜਵਾਹੇ ਵਿੱਚ ਪਾਣੀ ਆਉਣ ਦੀ ਆਸ ਬੱਝੀ

07:45 AM Jun 03, 2024 IST
ਪੈਂਤੀ ਸਾਲ ਤੋਂ ਬੰਦ ਰਜਵਾਹੇ ਵਿੱਚ ਪਾਣੀ ਆਉਣ ਦੀ ਆਸ ਬੱਝੀ
ਸਾਫ ਕਰਵਾਇਆ ਗਿਆ ਰਜਵਾਹਾ।
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਜੂਨ
ਨੇੜਲੇ ਪਿੰਡ ਬੱਲਰਾਂ ਤੋਂ ਜਾਖਲ ਰੋਡ ਦੇ ਕੋਲ ਕੋਲ 35 ਸਾਲ ਤੋਂ ਬੰਦ ਪਿਆ ਰਜਵਾਹੇ ਵਿੱਚ ਪਾਣੀ ਦੀ ਸਪਲਾਈ ਦੀ ਆਸ ਬੱਝੀ ਹੈ। ਆਪ ਵਿਧਾਇਕ ਬਰਿੰਦਰ ਗੋਇਲ ਤੇ ਸਰਕਾਰ ਨੇ ਇਸ ਦੀ ਸਫ਼ਾਈ ਸ਼ੁਰੂ ਕਰਵਾ ਦਿੱਤੀ ਹੈ। ਪਿੰਡ ਬੱਲਰਾਂ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਦੀ ਸਫ਼ਾਈ ਹੋ ਚੁੱਕੀ ਹੈ, ਕਿਉਂਕਿ ਇਸ ਵਿੱਚ ਜਲਦੀ ਹੀ ਪਾਣੀ ਛੱਡਿਆ ਜਾਵੇਗਾ। ਕਿਸਾਨ ਅਜੈਬ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਕਰਤਾਰ ਸਿੰਘ ਆਦਿ ਨੇ ‘ਆਪ’ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ‘ਆਪ’ ਦੇ ਇਸ ਕਾਰਜ ਤੋਂ ਬਾਗੋਬਾਗ ਹਨ ਕਿਉਂਕਿ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਮਿਲਣ ਦੀ ਆਸ ਬੱਝ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਣ ਨਾਲ ਜਿੱਥੇ ਫਸਲ ਦੇ ਝਾੜ ਵਿੱਚ ਭਾਰੀ ਵਧਦਾ ਹੁੰਦਾ ਹੈ, ਉੱਥੇ ਹੀ ਬਿਨਾਂ ਮੋਟਰਾਂ ਵਾਲੀ ਜ਼ਮੀਨ ਨੂੰ ਇਹ ਪਾਣੀ ਮਿਲਣ ਲੱਗਦਾ ਹੈ। ਇਸ ਤੋਂ ਇਲਾਵਾ ਪਾਣੀ ਦੀ ਸਤਹ ਵੀ ਹੋਰ ਹੇਠਾਂ ਜਾਣ ਤੋਂ ਬਚ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਮੋਟਰਾਂ ਨੂੰ ਬਿਜਲੀ ਸਪਲਾਈ ਵੀ ਸੁਚਾਰੂ ਢੰਗ ਨਾਲ ਦਿੱਤੀ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ।

Advertisement

Advertisement
Author Image

Advertisement
Advertisement
×