ਹਿੰਦੂ ਤਖ਼ਤ ਵੱਲੋਂ ਕੈਨੇਡਾ ’ਚ ਮੰਦਰ ’ਤੇ ਹਮਲੇ ਦੀ ਨਿਖੇਧੀ
10:25 AM Nov 05, 2024 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 4 ਨਵੰਬਰ
ਹਿੰਦੂ ਤਖਤ ਮੁਖੀ ਸ੍ਰੀ ਬ੍ਰਹਮਾਨੰਦ ਗਿਰੀ ਮਹਾਰਾਜ ਦੀ ਅਗਵਾਈ ਹੇਠਾਂ ਅੱੱਜ ਇਥੇ ਮੁੱਖ ਦਫਤਰ ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਵਿੱਚ ਮੀਟਿੰਗ ਕੀਤੀ ਗਈ। ਇਸ ਦੌਰਾਨ ਅਤਿਵਾਦੀਆਂ ਅਤੇ ਵੱਖਵਾਦੀਆਂ ਵੱਲੋਂ ਬਰੈਂਪਟਨ (ਕੈਨੇਡਾ) ਵਿੱਚ ਹਿੰਦੂ ਮੰਦਰ ’ਤੇ ਹਮਲਾ ਅਤੇ ਇਸ ਦੌਰਾਨ ਹਿੰਦੂ ਭਾਰਤ ਵੰਸ਼ੀ ਭਗਤਾਂ ਦੀ ਕੁੱਟਮਾਰ ਕਰਨ ਦੀ ਵਾਪਰੀ ਘਟਨਾ ਦੀ ਨਿਖੇਧੀ ਕੀਤੀ। ਹਿੰਦੂ ਆਗੂਆਂ ਦਾ ਕਹਿਣਾ ਸੀ ਕਿ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਸਰਕਾਰ ਕੈਨੇਡਾ ਵਿੱਚ ਰਹਿ ਰਹੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ’ਤੇ ਅਸਫਲ ਸਾਬਤ ਹੋਈ ਹੈ ਜਿਸ ਕਰਕੇ ਜਸਟਿਡ ਟਰੂਡੋ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਸ ਮੀਟਿੰੰਗ ’ਚ ਹਿੰਦੂ ਤਖਤ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਡੀਐਸਪੀ ਰਾਜਿੰਦਰਪਾਲ ਆਨੰਦ, ਜਨਰਲ ਸਕੱਤਰ ਐਡਵੋਕੇਟ ਅਮਨ ਗਰਗ, ਚੇਅਰਮੈਨ ਅਜੇ ਕੁਮਾਰ ਸ਼ਰਮਾ, ਸੂਬਾਈ ਜਨਰਲ ਕੱਤਰ ਇਸ਼ਵਰ ਚੰਦ ਸ਼ਰਮਾ ਸਮੇਤ ਹੋਰਨਾ ਨੇ ਵੀ ਸ਼ਿਰਕਤ ਕੀਤੀ।
Advertisement
Advertisement
Advertisement