ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਤੇ ਵਾਲਾ ਟਿੱਪਰ ਪਲਟਣ ਕਾਰਨ ਹਾਈਵੇਅ ’ਤੇ ਜਾਮ ਲੱਗਿਆ

06:43 AM May 25, 2024 IST

ਜਲੰਧਰ (ਪੱਤਰ ਪ੍ਰੇਰਕ):

Advertisement

ਪਰਾਗਪੁਰ ਨੇੜੇ ਸੜਕ ’ਤੇ ਰੇਤ ਨਾਲ ਭਰਿਆ ਟਿੱਪਰ ਪਲਟ ਗਿਆ। ਜਾਣਕਾਰੀ ਅਨੁਸਾਰ ਡਰਾਈਵਰ ਸਤਨਾਮ ਸਿੰਘ ਆਪਣੇ ਕੰਡਕਟਰ ਨਾਲ ਰੇਤ ਨਾਲ ਭਰਿਆ ਟਿੱਪਰ ਲੈ ਕੇ ਫਗਵਾੜਾ ਤੋਂ ਜਲੰਧਰ ਵੱਲ ਆ ਰਿਹਾ ਸੀ। ਇਸ ਦੌਰਾਨ ਹਾਦਸਾ ਵਾਪਰ ਗਿਆ। ਘਟਨਾ ਵਿੱਚ ਐਸਐਸਐਫ ਅਤੇ ਟਰੈਫਿਕ ਪੁਲੀਸ ਨੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਦੌਰਾਨ ਚਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਹਾਦਸਾ ਸਵੇਰੇ ਪੌਣੇ 11 ਵਜੇ ਦੇ ਕਰੀਬ ਵਾਪਰਿਆ। ਜਦੋਂ ਉਹ ਪਰਾਗਪੁਰ ਸਥਿਤ ਏਜੀਆਈ ਫਲੈਟ ਨੇੜੇ ਪਹੁੰਚਿਆ ਤਾਂ ਉਸ ਦੇ ਟਿੱਪਰ ਦਾ ਅਗਲਾ ਟਾਇਰ ਫਟ ਗਿਆ ਤੇ ਟਿੱਪਰ ਬੇਕਾਬੂ ਹੋ ਕੇ ਗਰਿੱਲ ਨਾਲ ਟਕਰਾ ਕੇ ਦੂਜੇ ਪਾਸੇ ਪਲਟ ਗਿਆ। ਟਿੱਪਰ ਦੇ ਪਲਟਣ ਕਾਰਨ ਸਾਰੀ ਰੇਤ ਹਾਈਵੇਅ ’ਤੇ ਫੈਲ ਗਈ ਤੇ ਜਾਮ ਲੱਗ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਜੇਸੀਬੀ ਬੁਲਾ ਕੇ ਅੱਧੇ ਘੰਟੇ ’ਚ ਹੀ ਸਾਰੀ ਰੇਤ ਸੜਕ ਤੋਂ ਪਾਸੇ ਤੋਂ ਹਟਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ।

Advertisement
Advertisement
Advertisement