ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੇਜ਼ ਰਫ਼ਤਾਰ ਸਕੂਲੀ ਵੈਨ ਨਹਿਰ ’ਚ ਡਿੱਗੀ

07:13 AM Jul 02, 2024 IST
ਨਹਿਰ ’ਚ ਡਿੱਗੀ ਪ੍ਰਾਈਵੇਟ ਸਕੂਲੀ ਵੈਨ।

ਭਗਵਾਨ ਦਾਸ ਗਰਗ
ਨਥਾਣਾ, 1 ਜੁਲਾਈ
ਗਰਮੀ ਦੀਆਂ ਛੁੱਟੀਆਂ ਖਤਮ ਹੁੰਦੇ ਸਾਰ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਇੱਕ ਸਕੂਲੀ ਵੈਨ ਵੱਗਦੀ ਨਹਿਰ ’ਚ ਜਾ ਡਿੱਗੀ। ਖੁਸ਼ਕਿਸਮਤੀ ਨਾਲ ਵੈਨ ’ਚ ਸਕੂਲੀ ਬੱਚੇ ਸਵਾਰ ਨਹੀਂ ਸਨ ਜਿਸ ਕਾਰਨ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਸਕੂਲੀ ਬੱਚੇ ਲਿਆਉਣ ਤੇ ਲਿਜਾਣ ਵਾਲੀ ਵੈਨ (ਸੀਐਚ04ਡੀ-0032) ਦਾ ਡਰਾਈਵਰ ਤੇਜ਼ ਰਫ਼ਤਾਰ ਆ ਰਿਹਾ ਸੀ ਜਿਸ ਕਾਰਨ ਇਹ ਵੈਨ ਨਹਿਰ ’ਚ ਡਿੱਗ ਗਈ। ਭਾਵੇਂ ਨਹਿਰ ਕਿਨਾਰੇ ਬਣੀਆਂ ਸੜਕਾਂ ’ਤੇ ਸਕੂਲੀ ਵੈਨਾਂ ਚਲਾਉਣ ਦੀ ਮਨਾਹੀ ਹੈ, ਪਰ ਵੈਨ ਚਾਲਕ ਅਜਿਹੇ ਮਾਮਲਿਆਂ ਨੂੰ ਅਕਸਰ ਹੀ ਅਣਗੌਲਿਆਂ ਕਰ ਦਿੰਦੇ ਹਨ ਜਿਸ ਕਾਰਨ ਕਿਸੇ ਨਾ ਕਿਸੇ ਦੁਖਾਂਤ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਹ ਸਕੂਲ ਵੈਨ ਪਿੰਡ ਕਲਿਆਣ ਮੱਲਕਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਦੱਸੀ ਗਈ ਹੈ। ਵੈਨ ਚਾਲਕ ਦਾ ਕਹਿਣਾ ਹੈ ਕਿ ਲੰਘੀ ਰਾਤ ਬਾਰਿਸ਼ ਹੋਣ ਕਰਕੇ ਸੜਕ ਕਿਨਾਰੇ ਚਿੱਕੜ ਸੀ ਅਤੇ ਰਸਤਾ ਤੰਗ ਹੋਣ ਕਰਕੇ ਵੈਨ ਨਹਿਰ ’ਚ ਡਿੱਗ ਗਈ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲੀ ਵੈਨਾਂ ਨੂੰ ਸੁਰੱਖਿਅਤ ਰਸਤਿਆਂ ਰਾਹੀਂ ਲਿਜਾਣ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।

Advertisement

Advertisement
Advertisement