ਹਾਈ ਕੋਰਟ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਦੇ ਫ਼ੈਸਲੇ ’ਤੇ ਰੋਕ
03:55 PM Nov 10, 2024 IST
ਸੌਰਭ ਮਲਿਕ
ਚੰਡੀਗੜ੍ਹ, 10 ਨਵੰਬਰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚੱਕ ਹਰਾਜ ਦੀ ਪੰਚਾਇਤ ਚੋਣ ਰੱਦ ਕਰਨ ਦੇ ਪੰਜਾਬ ਰਾਜ ਚੋਣ ਕਮਿਸ਼ਨ (ਐੱਸਈਸੀ) ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਸੁਰੇਸ਼ਵਰ ਠਾਕੁਰ ਤੇ ਜਸਟਿਸ ਸੁਦੀਪਤੀ ਸ਼ਰਮਾ ਦੇ ਬੈਂਚ ਨੇ ਕਿਹਾ ਕਿ ਐੱਸਈਸੀ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਚੋਣ ਮਸਲੇ ਵਿਚ ਦਖ਼ਲ ਦਿੱਤਾ ਜਦੋਂਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਤਹਿਤ ਇਸ ਮਸਲੇ ਦੀ ਸੁਣਵਾਈ ਚੋਣ ਟ੍ਰਿਬਿਊਨਲ ਵੱਲੋਂ ਕੀਤੀ ਜਾਣੀ ਬਣਦੀ ਸੀ। ਕੋਰਟ ਨੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ ਦੀ ਧਾਰਾ 89 ਦੇ ਹਵਾਲੇ ਨਾਲ ਜ਼ੋਰ ਦੇ ਕੇ ਆਖਿਆ ਕਿ ਨਾਮਜ਼ਦਗੀਆਂ ਗਲਤ ਢੰਗ ਨਾਲ ਰੱਦ ਕੀਤੇ ਜਾਣ ਦੇ ਹਵਾਲੇ ਨਾਲ ਪੰਚਾਇਤੀ ਚੋਣ ਰੱਦ ਕਰਨ ਦਾ ਅਧਿਕਾਰ ਸਿਰਫ਼ ਚੋਣ ਟ੍ਰਿਬਿਊਨਲ ਕੋਲ ਹੀ ਸੀ। ਹਾਈ ਕੋਰਟ ਨੇ ਕਿਹਾ ਕਿ ਐੱਸਈਸੀ ਨੇ ਨਾ ਸਿਰਫ਼ ਅਧਿਕਾਰ ਖੇਤਰ ਉਲੰਘ ਕੇ ਫੈਸਲਾ ਦਿੱਤਾ, ਬਲਕਿ ਪਟੀਸ਼ਨਰ ਸਿਮਰਪ੍ਰੀਤ ਕੌਰ, ਜੋ ਨਿਰਵਿਰੋਧ ਚੋਣ ਜਿੱਤੀ ਸੀ, ਦੇ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ।
Advertisement
Advertisement