For the best experience, open
https://m.punjabitribuneonline.com
on your mobile browser.
Advertisement

ਹਾਈ ਕੋਰਟ ਵੱਲੋਂ ਪੁਲੀਸ ਦੀ ਖਿਚਾਈ

09:19 AM May 05, 2024 IST
ਹਾਈ ਕੋਰਟ ਵੱਲੋਂ ਪੁਲੀਸ ਦੀ ਖਿਚਾਈ
Advertisement

ਪੱਤਰ ਪ੍ਰੇਰਕ
ਫਗਵਾੜਾ, 4 ਮਈ
ਆਨਲਾਈਨ ਠੱਗੀ ਦੇ ਮਾਮਲੇ ’ਚ ਪਿਛਲੇ ਢਾਈ ਸਾਲਾਂ ਤੋਂ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਜਾਂਚ ਨੂੰ ਪੂਰਾ ਨਾ ਕਰਨ ਤੇ ਅੰਤਿਮ ਰਿਪੋਰਟ ਨਾ ਪੇਸ਼ ਕਰਨ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐੱਸਐੱਸਪੀ ਕਪੂਰਥਲਾ ਨੂੰ ਇਸ ਸਮੇਂ ਦੌਰਾਨ ਰਹੇ ਸਾਰੇ ਐੱਸਐੱਚਓ ’ਜ਼ ਕੋਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਸ਼ਿਕਾਇਤਕਰਤਾ ਨੂੰ ਦੇਣ ਦੇ ਹੁਕਮ ਕੀਤੇ ਹਨ। ਪਟੀਸ਼ਨਕਰਤਾ ਦੇ ਵਕੀਲ ਕੇਐੱਸ ਡੱਡਵਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੋਲ ਵੋਡਾਫ਼ੋਨ ਦਾ ਨੰਬਰ ਚੱਲਦਾ ਸੀ ਪਰ ਕੰਪਨੀ ਵੱਲੋਂ ਜਾਣ ਬੁੱਝ ਕੇ ਸਿਮ ਨੂੰ ਡਿਫ਼ੈਕਟਡ ਦੱਸ ਕੇ ਬੰਦ ਕਰ ਦਿੱਤਾ ਗਿਆ ਸੀ ਤੇ ਨਵੀ ਸਿਮ ਦੇ ਦਿੱਤੀ। ਸਿਮ ’ਚੋਂ ਉਸ ਦੇ 28 ਲੱਖ 84 ਹਜ਼ਾਰ ਰੁਪਏ ਗਾਇਬ ਹੋ ਗਏ। ਪੁਲੀਸ ਕੋਲੋਂ ਇਨਸਾਫ਼ ਨਾਲ ਮਿਲਣ ’ਤੇ ਉਸ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਜਸਟਿਸ ਹਰਕੇਸ਼ ਮਨੂਜਾ ਨੇ ਪੁਲੀਸ ਨੂੰ ਇਸ ਮਾਮਲੇ ’ਚ ਫ਼ਟਕਾਰ ਲਗਾਈ ਤੇ ਕਿਹਾ ਕਿ ਅਦਾਲਤ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਅਗਲੀ ਸੁਣਵਾਈ ਤੱਕ ਜਾਂਚ ਪੂਰੀ ਕਰ ਲਈ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਅਦਾਲਤ ਦੇ ਹੁਕਮਾਂ ਦੇ ਬਾਵਜੂਦ ਐੱਸਐੱਸਪੀ ਕਪੂਰਥਲਾ ਨਾ ਤਾਂ ਅਦਾਲਤ ’ਚ ਪੇਸ਼ ਹੋਏ ਤੇ ਨਾ ਹੀ ਵੀਡੀਓ ਕਾਨਫ਼ਰਸਿੰਗ ਰਾਹੀਂ ਆਪਣਾ ਪੱਖ ਪੇਸ਼ ਕੀਤਾ। ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ’ਚ ਸ਼ਾਮ ਲਾਲ ਗੁਪਤਾ ਨਾਮ ਦੇ ਮੁਲਜ਼ਮ ਨੂੰ 24 ਅਪਰੈਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਜਾਂਚ ਚੱਲ ਰਹੀ ਹੈ ਤੇ ਜਲਦ ਹੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਅਦਾਲਤ ਵੱਲੋਂ ਹੁਣ ਇਸ ਕੇਸ ਦੀ ਅਗਲੀ ਸੁਣਵਾਈ 15 ਮਈ ਨੂੰ ਰੱਖੀ ਗਈ ਹੈ।

Advertisement

Advertisement
Author Image

Advertisement
Advertisement
×