For the best experience, open
https://m.punjabitribuneonline.com
on your mobile browser.
Advertisement

ਹਾਈ ਕੋਰਟ ਦੇ ਜੱਜ ਵੱਲੋਂ ਕੀਤਾ ਜਾਏਗਾ ਦਰੱਖ਼ਤ ਵੱਢਣ ਦੇ ਮਾਮਲੇ ਦਾ ਮੁਆਇਨਾ

07:44 AM Jul 03, 2024 IST
ਹਾਈ ਕੋਰਟ ਦੇ ਜੱਜ ਵੱਲੋਂ ਕੀਤਾ ਜਾਏਗਾ ਦਰੱਖ਼ਤ ਵੱਢਣ ਦੇ ਮਾਮਲੇ ਦਾ ਮੁਆਇਨਾ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਉਹ ਖੇਤਰ ’ਚ ਦਰੱਖਤਾਂ ਦੀ ਕਟਾਈ ਅਤੇ ਜੰਗਲਾਂ ਦੀ ਹੱਦ ਦਾ ਮੁਲਾਂਕਣ ਕਰਨ ਲਈ ਸੈਂਟਰਲ ਰਿਜ ਅਤੇ ਦੱਖਣੀ ਰਿੱਜ ਦੀ ਖੁਦ ਜਾ ਕੇ ਜਾਂਚ ਕਰੇਗੀ।
ਜਸਟਿਸ ਜਸਮੀਤ ਸਿੰਘ ਨੇ ਕੌਮੀ ਰਾਜਧਾਨੀ ਵਿੱਚ ਰੁੱਖਾਂ ਦੀ ਤੰਦਰੁਸਤੀ ਨਾਲ ਸਬੰਧਤ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਦਿੱਲੀ ਸਰਕਾਰ ਦੇ ਅਧਿਕਾਰੀਆਂ ਅਤੇ ਇਸ ਮਾਮਲੇ ਵਿੱਚ ਐਮਿਕਸ ਕਿਊਰੀ ਦੁਆਰਾ ਰੁੱਖ ਲਗਾਉਣ ਅਤੇ ਕੱਟਣ ਦੇ ਸਬੰਧ ਵਿੱਚ ਵਿਰੋਧੀ ਦਾਅਵਿਆਂ ਨੂੰ ਧਿਆਨ ਵਿੱਚ ਰੱਖਿਆ ਅਤੇ ਪਾਰਟੀਆਂ ਨੂੰ 17 ਜੁਲਾਈ ਦੀ ਸਵੇਰ ਨੂੰ ਸਿੰਘ ਦੇ ਚੈਂਬਰ ਵਿੱਚ ਇਕੱਠੇ ਹੋਣ ਲਈ ਕਿਹਾ ਹੈ।
ਪ੍ਰਸ਼ਾਸਨਿਕ ਕਾਰਨਾਂ ਕਰ ਕੇ ਇਸਨੂੰ ਚਾਰ ਜ਼ੋਨਾਂ ਦੱਖਣ, ਦੱਖਣ-ਕੇਂਦਰੀ, ਕੇਂਦਰੀ ਅਤੇ ਉੱਤਰ ਵਿੱਚ ਵੰਡਿਆ ਗਿਆ ਹੈ। ਇਹ ਚਾਰ ਜ਼ੋਨ ਲਗਭਗ 7,784 ਹੈਕਟੇਅਰ ਦਾ ਕੁੱਲ ਖੇਤਰ ਬਣਾਉਂਦੇ ਹਨ। ਜੱਜ ਨੇ ਪਹਿਲੀ ਜੁਲਾਈ ਨੂੰ ਦਿੱਤੇ ਆਪਣੇ ਆਦੇਸ਼ ਵਿੱਚ ਕਿਹਾ ਕਿ ਸੈਂਟਰਲ ਰਿਜ ਅਤੇ ਦੱਖਣੀ ਰਿਜ ਵਿੱਚ ਦਰੱਖਤਾਂ ਦੀ ਕਟਾਈ ਅਤੇ ਜੰਗਲਾਂ ਦੀ ਹੱਦ ਦੇ ਸਬੰਧ ਵਿੱਚ ਭੌਤਿਕ ਜਾਂਚ ਇਸ ਅਦਾਲਤ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਹਾਈ ਕੋਰਟ ਕੌਮੀ ਰਾਜਧਾਨੀ ਵਿੱਚ ਰਿਜ ਦੀ ਸੰਭਾਲ ਅਤੇ ਅਣਅਧਿਕਾਰਤ ਦਰੱਖਤਾਂ ਦੀ ਕਟਾਈ ਦੇ ਮਾਮਲਿਆਂ ਨਾਲ ਸਬੰਧੀ ਕਈ ਮੁੱਦਿਆਂ ਨਾਲ ਨਜਿੱਠ ਰਹੀ ਹੈ। ਨਰਾਇਣ (ਐਮਿਕਸ ਕਿਊਰੀ), ਅਦਿੱਤਿਆ ਪ੍ਰਸਾਦ (ਪਟੀਸ਼ਨਕਰਤਾ ਦੇ ਵਕੀਲ), ਅਨੁਜ ਅਗਰਵਾਲ, ਸਿੰਘ (ਪ੍ਰਮੁੱਖ ਸਕੱਤਰ ਵਾਤਾਵਰਨ ਅਤੇ ਜੰਗਲਾਤ ਵਿਭਾਗ) ਵਧੀਕ ਪ੍ਰਿੰ. ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ, ਤ੍ਰਿਪਾਠੀ, ਡੀਡੀਏ ਦੇ ਵਕੀਲ ਜੌਹਰੀ 17 ਜੁਲਾਈ ਨੂੰ ਸਵੇਰੇ 11 ਵਜੇ ਦਿੱਲੀ ਹਾਈਕੋਰਟ ਨੂੰ ਮਿਲਣਗੇ।

Advertisement

Advertisement
Author Image

joginder kumar

View all posts

Advertisement
Advertisement
×