ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਈ ਕੋਰਟ ਨੇ ਇਮਰਾਨ ਖ਼ਾਨ ਦੇ ਕੇਸ ਦੀ ਜੇਲ੍ਹ ’ਚ ਸੁਣਵਾਈ ’ਤੇ ਰੋਕ 20 ਨਵੰਬਰ ਤੱਕ ਵਧਾਈ

07:39 PM Nov 16, 2023 IST

ਇਸਲਾਮਾਬਾਦ, 16 ਨਵੰਬਰ

Advertisement

ਪਾਕਿਸਤਾਨ ਦੀ ਇਸਲਾਮਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ੍ਹ ’ਚ ਸੁਣਵਾਈ ਖਿਲਾਫ਼ ਲੱਗੀ ਰੋਕ ਨੂੰ 20 ਨਵੰਬਰ ਤੱਕ ਵਧਾ ਦਿੱਤਾ ਹੈ। ਇਸਲਾਮਾਬਾਦ ਹਾਈ ਕੋਰਟ (ਆਈਐਚਸੀ) ਦੇ ਜਸਟਿਸ ਮੀਆਂਗੁਲ ਹਸਨ ਔਰੰਗਜ਼ੇਬ ਅਤੇ ਜਸਟਿਸ ਸਮਾਨ ਰਫ਼ਤ ਇਮਤਿਆਜ਼ ਦੀ ਬੈਂਚ ਨੇ ਜੇਲ੍ਹ ’ਚ ਸੁਣਵਾਈ ਵਿਰੁੱਧ ਲੱਗੀ ਰੋਕ ਨੂੰ 71 ਸਾਲਾ ਖਾਨ ਦੀ ਅਪੀਲ ’ਤੇ ਵਧਾਇਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਇਹ ਜਾਣਕਾਰੀ ਦਿੱਤੀ ਹੈ। ਇਸੇ ਅਦਾਲਤ ਦੇ ਇਕਹਿਰੇ ਬੈਂਚ ਖਿਲਾਫ ਅਪੀਲ ਦਾਇਰ ਕੀਤੀ ਗਈ ਸੀ, ਜਿਸ ਨੇ ਪਿਛਲੇ ਮਹੀਨੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਖਾਨ ਦੇ ਮੁਕੱਦਮੇ ਨੂੰ ਬਰਕਰਾਰ ਰੱਖਿਆ ਸੀ, ਜਿੱਥੇ ਉਹ ਕੈਦ ਹੈ। ਇਮਰਾਨ ਖਾਨ ਦਾ ਕਰੀਬੀ ਸਹਿਯੋਗੀ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ (67) ਵੀ ਇਸੇ ਜੇਲ੍ਹ ਵਿੱਚ ਕੈਦ ਹੈ। -ਪੀਟੀਆਈ

 

Advertisement

Advertisement