For the best experience, open
https://m.punjabitribuneonline.com
on your mobile browser.
Advertisement

ਅਗਲੇ ਸਾਲ ਤੱਕ ਪੂਰਾ ਹੋ ਜਾਏਗਾ ਸ਼ਹਿਰ ਦਾ ਹਾਈਟੈੱਕ ਰੇਲਵੇ ਸਟੇਸ਼ਨ

10:36 AM Feb 25, 2024 IST
ਅਗਲੇ ਸਾਲ ਤੱਕ ਪੂਰਾ ਹੋ ਜਾਏਗਾ ਸ਼ਹਿਰ ਦਾ ਹਾਈਟੈੱਕ ਰੇਲਵੇ ਸਟੇਸ਼ਨ
ਲੁਧਿਆਣਾ ਦੇ ਹਾਈਟੈੱਕ ਰੇਲਵੇ ਸਟੇਸ਼ਨ ਦਾ ਸਨਿਚਰਵਾਰ ਨੂੰ ਚੱਲ ਰਿਹਾ ਕੰਮ।­ -ਫੋਟੋ: ਹਿਮਾਂਸ਼ੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਫਰਵਰੀ
500 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਲੁਧਿਆਣਾ ਦਾ ਹਾਈਟੈੱਕ ਰੇਲਵੇ ਸਟੇਸ਼ਨ ਅਗਲੇ ਸਾਲ 2025 ਵਿੱਚ ਪੂਰਾ ਹੋਣ ਦੀ ਆਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ, ਜਿੱਥੇ ਏਅਰਪੋਰਟ ਵਰਗੀਆਂ ਸਾਰੀਆਂ ਸੁਵਿਧਾਵਾਂ ਹੁਣ ਲੋਕਾਂ ਨੂੰ ਰੇਲਵੇ ਸਟੇਸ਼ਨ ’ਤੇ ਹੀ ਮਿਲਣਗੀਆਂ। ਇਹ ਦੇਸ਼ ਦੇ ਗਿਣੇ ਚੁਣੇ ਮਾਡਰਨ ਰੇਲਵੇ ਸਟੇਸ਼ਨਾਂ ਵਿੱਚੋਂ ਹੋਵੇਗਾ। ਰੇਲਵੇ ਸਟੇਸ਼ਨ ’ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਰੇਲਵੇ ਅਧਿਕਾਰੀ ਤੇ ਡਿਪਟੀ ਚੀਫ਼ ਇੰਜਨੀਅਰ ਅਭਿਨਵ ਗਰਗ ਪੁੱਜੇ, ਜਿਨ੍ਹਾਂ ਨੇ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਸਾਰੇ ਵਿਕਾਸ ਕਾਰਜ ਦਾ ਨਿਰੀਖਣ ਕੀਤਾ ਤੇ ਦੱਸਿਆ ਕਿ ਚੱਲ ਰਿਹਾ ਵਿਕਾਸ ਕਾਰਜ ਕਾਫ਼ੀ ਤੇਜ਼ੀ ਨਾਲ ਚਲ ਰਿਹਾ ਹੈ ਤੇ ਉਮੀਦ ਹੈ ਕਿ ਅਗਲੇ ਸਾਲ ਦੇ ਅੰਤ ਤੱਕ ਇਹ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਤਿਆਰ ਹੋ ਕੇ ਜਨਤਾ ਦੇ ਹਵਾਲੇ ਕਰ ਦਿੱਤਾ ਜਾਏਗਾ।
ਲੁਧਿਆਣਾ ਦਾ ਇਹ ਰੇਲਵੇ ਸਟੇਸ਼ਨ ਸੁਵਿਧਾਵਾਂ ਵਿੱਚ ਵੱਡੇ ਵੱਡੇ ਏਅਰਪੋਰਟਾਂ ਨੂੰ ਵੀ ਮਾਤ ਦੇਵੇਗਾ। ਇਸ ਸਟੇਸ਼ਨ ’ਤੇ 7 ਫਲੇਟਫਾਰਮ ਹੋਣਗੇ ਤੇ 15 ਦੇ ਕਰੀਬ ਲਿਫਟਾਂ ਲਗਾਈਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਟੇਸ਼ਨ ’ਤੇ ਪਹੁੰਚਣ ਦੀ ਪ੍ਰਕਿਰਿਆ ਨੂੰ ਇਨ੍ਹਾਂ ਆਸਾਨ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਯਾਤਰੀ ਛੋਟਾ ਮੋਟਾ ਸਾਮਾਨ ਲੈ ਖੁਦ ਹੀ ਆਸਾਨੀ ਦੇ ਨਾਲ ਹਰ ਪਲੇਟਫਾਰਮ ਤੋਂ ਆਪਣੀ ਮੰਜ਼ਿਲ ਲਈ ਰੇਲ ਗੱਡੀ ਫੜ੍ਹ ਸਕੇਗਾ। ਰੇਲਵੇ ਸਟੇਸ਼ਨ ’ਤੇ ਏਸੀ ਬੁਕਿੰਗ ਕਾਊਂਟਰ, ਰੇਸਟ ਰੂਮ, ਵੈਡਿੰਗ ਏਰੀਆ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦੋ ਤਿੰਨ ਤਰ੍ਹਾਂ ਦੇ ਰੇਸਟ ਰੂਮ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬਿਜਲੀ ਦੇ ਪ੍ਰਬੰਧ ਲਈ ਵੀ ਖਾਸ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਮਲਟੀਲੇਵਲ ਪਾਰਕਿੰਗ ਬਣਾਈ ਜਾ ਰਹੀ ਹੈ। ਰੇਲਵੇ ਸਟੇਸ਼ਨ ’ਤੇ ਐਂਟਰੀ ਤੇ ਐਗਜ਼ਿਟ ਪੁਆਇੰਟ ’ਤੇ ਵੀ ਕਾਫ਼ੀ ਵਧੀਆ ਕੰਮ ਕੀਤਾ ਜਾ ਰਿਹਾ ਹੈ। ਰੇਲਵੇ ਸਟੇਸ਼ਨ ਨੂੰ ਬਾਹਰ ਫਲਾਈਓਵਰ ਦੇ ਨਾਲ ਵੀ ਜੋੜਿਆ ਜਾਏਗਾ ਤਾਂ ਕਿ ਅੰਦਰੋਂ ਆਉਣ ਵਾਲੇ ਲੋਕਾਂ ਨੂੰ ਕਿਸੇ ਤਰੀਕੇ ਦੀ ਪ੍ਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ’ਤੇ ਖਾਣ ਪੀਣ ਲਈ ਰੈਸਤਰਾਂ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਦਸੰਬਰ 2025 ਦੀ ਅੰਤਿਮ ਡੈੱਡਲਾਈਨ ਰੱਖੀ ਗਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×