ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਗਤ ਪੂਰਨ ਸਿੰਘ ਨੂੰ ਸਮਰਪਿਤ ਵਿਰਾਸਤੀ ਸਮਾਗਮ ਸ਼ਾਨੋ ਸੌਕਤ ਨਾਲ ਸਮਾਪਤ

09:37 AM Feb 12, 2024 IST
ਸਮਾਗਮ ਦੌਰਾਨ ਸਨਮਾਨਿਤ ਕੀਤੀਆਂ ਗਈਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਪ੍ਰਬੰਧਕ।

ਦੇਵਿੰਦਰ ਸਿੰਘ ਜੱਗੀ
ਪਾਇਲ, 11 ਫਰਵਰੀ
ਅੱਜ ਪੰਜਾਬੀ ਸੱਥ ਜਰਗ ਵੱਲੋਂ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਰਾਜੇਵਾਲ ਵਿੱਚ ਵਿਰਾਸਤੀ ਸਮਾਗਮ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਇਸ ਵਿਰਾਸਤੀ ਸਮਾਗਮ ਦੀ ਸ਼ੁਰੂਆਤ ਭਗਤ ਪੂਰਨ ਸਿੰਘ ਦੀ ਸਮਾਰਕ ਤੇ ਸਿਜਦਾ ਕਰ ਕੇ ਕੀਤੀ। ਇਸ ਸਮਾਗਮ ਨੂੰ ਪਿੱਪਲਾਂ, ਬੋਹੜਾਂ ਦੇ ਥੱਲੇ ਪੁਰਾਤਨ ਵਿਰਸੇ ਰਾਹੀਂ ਨੌਜਵਾਨ ਜਸਕੰਵਰ ਮੰਡੇਰ, ਨਵਕੰਵਰ ਜਰਗ ਅਤੇ ਮਨਿੰਦਰ ਨੇ ਗੀਤ ਸੁਣਾਏ। ਇਸ ਮੌਕੇ ਪੰਜਾਬੀ ਸੱਥ ਜਰਗ ਦੇ ਮੁਖੀ ਤੇ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਮੰਡੇਰ ਦੀ ਅਗਵਾਈ ਹੇਠ ਕੌਮੀ ਪਹਿਲਵਾਨ ਅਮਰੀਕ ਸਿੰਘ ਰੌਣੀ ਨੂੰ ਸ਼ਹੀਦ ਲੈਫਟੀਨੈਂਟ ਜਤਿੰਦਰਜੀਤ ਸਿੰਘ ਮੰਡੇਰ ਪੁਰਸਕਾਰ, ਲੋਕ ਢਾਡੀ ਗੁਰਦਿਆਲ ਸਿੰਘ ਲੱਡਾ ਨੂੰ ਪ੍ਰਿੰਸੀਪਲ ਹਰਦੇਵ ਸਿੰਘ ਜਰਗ ਪੁਰਸਕਾਰ, ਗਾਇਕ ਫ਼ਜਲ ਮੁਹੰਮਦ ਨੂੰ ਬੇਬੇ ਨੰਦ ਕੌਰ ਪੁਰਸਕਾਰ, ਸਾਹਿਤਕਾਰ ਬਲਜਿੰਦਰ ਨਸਰਾਲੀ ਨੂੰ ਡਾ. ਗੁਰਦੇਵ ਸਿੰਘ ਭੰਦੋਹਲ ਪੁਰਸਕਾਰ ਅਤੇ ਵਿਰਾਸਤੀ ਵਸਤਾਂ ਦੇ ਸੰਗ੍ਰਿਹਕਾਰ ਪਰਮਿੰਦਰ ਸਿੰਘ ਨੂੰ ਧਲਵਿੰਦਰਜੀਤ ਸਿੰਘ ਸਿਹੋੜਾ ਪੁਰਸਕਾਰ ਦੇ ਕੇ ਸਨਮਾਨਿਤ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪਿੰਗਲਵਾੜਾ ਦੇ ਉਤਰਾਧਿਕਾਰੀ ਬੀਬੀ ਇੰਦਰਜੀਤ ਕੌਰ ਸਨ। ਇਸ ਮੌਕੇ ਉੱਘੇ ਲੋਕ ਗਾਇਕ ਤੇ ਬੋਲੀਆਂ ਦੇ ਬਾਦਸ਼ਾਹ ਪੰਮੀ ਬਾਈ, ਸਤਿੰਦਰਪਾਲ ਸਿੰਘ ਸਿੱਧਵਾਂ, ਲੋਕ ਗਾਇਕਾ ਸੁੱਖੀ ਬਰਾੜ ਨੇ ਪੁਰਾਤਨ ਸਭਿਆਚਾਰ ਤੇ ਅਲੋਪ ਹੋ ਰਹੇ ਵਿਰਸੇ ਨੂੰ ਪੇਸ਼ ਕਰਕੇ ਸਮਾਗਮ ਹ ਨੂੰ ਚਾਰ ਚੰਨ ਲਾਏ। ਇਸ ਸਮੇਂ ਡਾ. ਸਿਵਰਾਜ ਸਿੰਘ ਯੂਐੱਸਏ ਨੇ ਪੰਜਾਬੀ ਦੇ ਅਮੀਰ ਵਿਰਸੇ ਪੰਜਾਬੀ ਸਭਿਆਚਾਰ ਦੀ ਤਰਾਸਦੀ ’ਤੇ ਬੋਲਦਿਆਂ ਕਿਹਾ ਕਿ ਅਜੋਕੇ ਸਮੇ ਵਿੱਚ ਪੱਛਮੀ ਸਭਿਆਚਾਰ ਦੇ ਬੁਰੇ ਪ੍ਰਭਾਵ ਹੇਠ ਲਤਾੜਿਆ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਅਸਲੀ ਸਿੱਖ ਉਹੀ ਹੈ ਜੋ ਗੁਰੂਆਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਦਾ ਹੈ। ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ ਮੰਡੇਰ ਦੀ ਪੁਸਤਕ ‘ਵੇ ਵਣਜਾਰਿਆ’ ਅਤੇ ਤਰਸੇਮ ਚੰਦ ਕਲਹਿਰੀ ਦੀ ਪੁਸਤਕ ‘ਲੋਕ ਖੇਡਾਂ’ ਰਿਲੀਜ਼ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਜਸਵੀਰ ਕੌਰ ਜਰਗ, ਪਾਲਾ ਰਾਜੇਵਾਲੀਆਂ, ਹਰਵਿੰਦਰ ਸਿੰਘ ਚਹਿਲ ਕੈਨੇਡਾ, ਜਤਿੰਦਰ ਹਾਂਸ, ਗੁਰਦੀਪ ਸਿੰਘ ਮੰਡਾਹਰ, ਨਗਿੰਦਰ ਸਿੰਘ ਪਾਇਲ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।

Advertisement

Advertisement