ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਰੰਮਤ ਲਈ ਲਿਜਾਇਆ ਜਾ ਰਿਹਾ ਹੈਲੀਕਾਪਟਰ ਕੇਦਾਰਨਾਥ ਨੇੜੇ ਸੁੱਟਿਆ

07:30 AM Sep 01, 2024 IST
ਹੈਲੀਕਾਪਟਰ ਦੇ ਮਲਬੇ ਦੀ ਜਾਂਚ ਕਰਦੇ ਹੋਏ ਐੱਸਡੀਆਰਐੱਫ ਦੇ ਕਰਮੀ। -ਫੋਟੋ: ਪੀਟੀਆਈ

ਰੁਦਰਪ੍ਰਯਾਗ, 31 ਅਗਸਤ
ਭਾਰਤੀ ਹਵਾਈ ਸੈਨਾ ਦੇ ਐੱਮਆਈ-17 ਹੈਲੀਕਾਪਟਰ ਰਾਹੀਂ ਮੁਰੰਮਤ ਲਈ ਗੌਚਰ ਲਿਜਾਇਆ ਜਾ ਰਿਹਾ ਹੈਲੀਕਾਪਟਰ ਅੱਜ ਸਵੇਰੇ ਕੇਦਾਰਨਾਥ ਨੇੜੇ ਪਹਾੜੀਆਂ ’ਤੇ ਸੁੱਟ ਦਿੱਤਾ ਗਿਆ।
ਰੁਦਰਪ੍ਰਯਾਗ ਦੇ ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਰਾਹੁਲ ਚੌਬੇ ਨੇ ਦੱਸਿਆ ਕਿ ਤਕਨੀਕੀ ਖਰਾਬੀ ਆਉਣ ਮਗਰੋਂ ਮੁਰੰਮਤ ਲਈ ਲਿਜਾਇਆ ਜਾ ਰਿਹਾ, ਜਿਹੜਾ ਹੈਲੀਕਾਪਟਰ ਪਹਾੜੀਆਂ ’ਤੇ ਸੁੱਟ ਦਿੱਤਾ ਗਿਆ, ਉਸ ’ਚ ਕੋਈ ਸਵਾਰ ਨਹੀਂ ਸੀ। ਇਸ ਕਾਰਨ ਹਾਦਸੇ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਚੌਬੇ ਅਨੁਸਾਰ ਇਹ ਹੈਲੀਕਾਪਟਰ ‘ਕ੍ਰਿਸਟਲ ਏਵੀਏਸ਼ਨ ਪ੍ਰਾਈਵੇਟ ਲਿਮਿਟਡ’ ਦਾ ਸੀ ਅਤੇ ਤਕਨੀਕੀ ਖਰਾਬੀ ਆਉਣ ਕਾਰਨ 24 ਮਈ ਨੂੰ ਕੇਦਾਰਨਾਥ ’ਚ ਹੰਗਾਮੀ ਹਾਲਤ ’ਚ ਉਤਾਰਨ ਮਗਰੋਂ ਇਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਸੀ।
ਇਸੇ ਨੂੰ ਐੱਮਆਈ-17 ਹੈਲੀਕਾਪਟਰ ਰਾਹੀਂ ਅੱਜ ਸਵੇਰੇ ਮੁਰੰਮਤ ਲਈ ਗੌਚਰ ਲਿਜਾਇਆ ਜਾ ਰਿਹਾ ਸੀ ਕਿ ਲਿੰਚੋਲੀ ਉੱਪਰ ਐੱਮਆਈ-17 ਹੈਲੀਕਾਪਟਰ ਦਾ ਸੰਤੁਲਨ ਵਿਗੜ ਗਿਆ ਤੇ ਪਾਇਲਟ ਨੇ ਖਤਰਾ ਦੇਖਦਿਆਂ ਹੈਲੀਕਾਪਟਰ ਖਾਲੀ ਥਾਂ ’ਤੇ ਸੁੱਟ ਦਿੱਤਾ। ਘਟਨਾ ਦੀ ਸੂਚਨਾ ਮਿਲਣ ਮਗਰੋਂ ਬਚਾਅ ਟੀਮ ਮੌਕੇ ’ਤੇ ਪੁੱਜ ਗਈ ਹੈ। -ਪੀਟੀਆਈ

Advertisement

Advertisement