ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਰਮੀ ਦਾ ਕਹਿਰ ਹਫ਼ਤਾ ਭਰ ਹੋਰ ਜਾਰੀ ਰਹਿਣ ਦੇ ਆਸਾਰ

07:24 AM Jun 13, 2024 IST

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਜੂਨ
ਅੱਤ ਦੀ ਗਰਮੀ ਅਤੇ ਲੂ ਦਾ ਕਹਿਰ ਅੱਜ ਦਿਨ ਢਲਦੇ ਤੱਕ ਸਮੁੱਚੀ ਕਾਇਨਾਤ ਨੂੰ ਝੁਲਸਾਉਂਦਾ ਰਿਹਾ। ਬਠਿੰਡਾ ’ਚ ਅੱਜ ਦਿਨ ਦਾ ਪਾਰਾ 44.6 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ।
ਮੌਸਮ ਜਾਣਕਾਰਾਂ ਦਾ ਕਹਿਣਾ ਹੈ ਕਰੀਬ ਇੱਕ ਹਫ਼ਤਾ ਗਰਮੀ ਆਪਣੇ ਕਹਿਰ ਦਾ ਹੋਰ ਰੰਗ ਵਿਖਾਵੇਗੀ। 13-14 ਜੂਨ ਤੋਂ ਅਸਮਾਨ ’ਤੇ ਖੱਖ (ਗਹਿਰ) ਚੜ੍ਹਨੀ ਸ਼ੁਰੂ ਹੋ ਜਾਵੇਗੀ। ਭਾਫਿਲਹਾਲ ਮੌਸਮ ਵਿਭਾਗ ਵੱਲੋਂ ਜੇਠ ਮਹੀਨੇ ਦੇ ਰਹਿੰਦੇ ਬਾਕੀ ਦਿਨ ਇਸੇ ਤਰ੍ਹਾਂ ਤਪਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਆਈਐੱਮਡੀ ਵੱਲੋਂ 16 ਜੂਨ ਤੱਕ ‘ਯੈਲੋ ਅਲਰਟ’ ਜਾਰੀ ਕਰਕੇ ਮੌਸਮ ਗਰਮ ਅਤੇ ਖੁਸ਼ਕ ਰਹਿਣ ਦੀ ਭਵਿੱਖਬਾਣੀ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਲੂ ਦੇ ਦੌਰ ਦੀ ਇਹ ਆਖ਼ਰੀ ਦਸਤਕ ਹੈ ਅਤੇ ਇਸ ਤੋਂ ਬਾਅਦ ਪੰਜਾਬ ਵਿੱਚ ਪ੍ਰੀ-ਮੌਨਸੂਨ ਅਤੇ ਮੌਨਸੂਨ ਦੀ ਆਮਦ ਹੋਣ ਦੇ ਪ੍ਰਬਲ ਆਸਾਰ ਹਨ। ਤਕਾਜ਼ੇ ਹਨ ਕਿ 18 ਜੂਨ ਤੋਂ ਬਾਅਦ ਪ੍ਰੀ-ਮੌਨਸੂਨ ਦਾ ਪੰਜਾਬ ਅਤੇ ਗੁਆਂਢੀ ਸੂਬਿਆਂ ਹਰਿਆਣਾ ਤੇ ਰਾਜਸਥਾਨ ਵਿੱਚ ਆਗ਼ਾਜ਼ ਹੋਵੇਗਾ ਅਤੇ ਉਸ ਤੋਂ ਬਾਅਦ 20 ਅਤੇ 25 ਜੂਨ ਦਰਮਿਆਨ ਮੌਨਸੂਨ ਪੰਜਾਬ ਵਿੱਚ ਪ੍ਰਵੇਸ਼ ਕਰ ਜਾਵੇਗੀ। ਮੌਨਸੂਨ ਦੀ ਆਮਦ ਬਾਰੇ ਸਟੀਕ ਜਾਣਕਾਰੀ ਚਾਰ-ਪੰਜ ਦਿਨਾਂ ਬਾਅਦ ਮਿਲਣ ਦੀ ਸੰਭਾਵਨਾ ਹੈ। ਉਂਜ ਸਮੁੱਚੇ ਪੰਜਾਬ ’ਚੋਂ ਅੱਜ ਪਠਾਨਕੋਟ ਸਭ ਤੋਂ ਗਰਮ ਰਿਹਾ। ਇੱਥੋਂ ਦਾ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮਾਲਵੇ ਦੇ ਸ਼ਹਿਰਾਂ ਮੋਗਾ ’ਚ ਤਾਪਮਾਨ 43.0, ਫ਼ਰੀਦਕੋਟ ’ਚ 45.9, ਫ਼ਿਰੋਜ਼ਪੁਰ ਅਤੇ ਬਰਨਾਲਾ 43.6 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਅਗਲੇ ਦਿਨੀਂ ਦਿਨਾਂ ਸਮੇਤ ਰਾਤਾਂ ਦੇ ਤਾਪਮਾਨ ’ਚ ਹੋਰ ਇਜ਼ਾਫ਼ਾ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।

Advertisement

Advertisement
Advertisement