For the best experience, open
https://m.punjabitribuneonline.com
on your mobile browser.
Advertisement

ਕੌਮੀ ਰਾਜਧਾਨੀ ’ਚ ਗਰਮੀ ਦੀ ਮਾਰ ਬਰਕਰਾਰ

07:00 AM Jun 01, 2024 IST
ਕੌਮੀ ਰਾਜਧਾਨੀ ’ਚ ਗਰਮੀ ਦੀ ਮਾਰ ਬਰਕਰਾਰ
ਨਵੀਂ ਦਿੱਲੀ ’ਚ ਸ਼ੁੱਕਰਵਾਰ ਨੂੰ ਅਤਿ ਦੀ ਗਰਮੀ ਤੋਂ ਬਚਣ ਲਈ ਛੱਤਰੀ ਤਾਣ ਦੇ ਜਾਂਦੀਆਂ ਹੋਈਆਂ ਲੜਕੀਆਂ। -ਫੋਟੋ: ਮੁਕੇਸ਼ ਅਗਰਵਾਲ
Advertisement

* ਰਾਮ ਮਨੋਹਰ ਲਾਲ ਲੋਹੀਆ ਹਸਪਤਾਲ ਵਿੱਚ ਲੂ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਵੱਖਰਾ ਪ੍ਰਬੰਧ ਕੀਤਾ

Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਈ
ਕੌਮੀ ਰਾਜਧਾਨੀ ਵਿੱਚ ਗਰਮੀ ਦੀ ਮਾਰ ਜਾਰੀ ਹੈ, ਜਿਸ ਤੋਂ ਹਾਲੇ ਲੋਕਾਂ ਨੂੰ ਕੋਈ ਰਾਹਤ ਦੀ ਉਮੀਦ ਨਜ਼ਰ ਨਹੀਂ ਆ ਰਹੀ। ਮੌਸਮ ਮਹਿਕਮੇ ਮੁਤਾਬਕ ਦਿੱਲੀ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 45 ਤੇ ਘੱਟੋ-ਘੱਟ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਸਾਰਾ ਦਿਨ ਸੂਰਜ ਦੀ ਤਪਸ਼ ਨੇ ਲੋਕਾਂ ਨੂੰ ਪ੍ਰੇਸ਼ਾਨ ਕਰੀ ਰੱਖਿਆ। ਇਸੇ ਦੌਰਾਨ ਰਾਮ ਮਨੋਹਰ ਲਾਲ ਲੋਹੀਆ ਹਸਪਤਾਲ ਵਿੱਚ ਲੂ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਖ਼ਾਸ ਬੰਦੋਬਸਤ ਕੀਤੇ ਗਏ ਹਨ। ਹਸਪਤਾਲ ਦੀ ਐਮਰਜੈਂਸੀ ਮੈਡੀਸਨ ਵਿਭਾਗ ਦੀ ਮੁਖੀ ਡਾ. ਬਾਲਕ੍ਰਿਸ਼ਨ ਵਾਸਨਿਕ ਨੇ ਕਿਹਾ ਕਿ ਬਰਫ਼ ਦੇ ਭਰੇ ਟੱਬ ਦੀ ਸਹੂਲਤ ਦਿੱਤੀ ਗਈ ਹੈ, ਜਿਸ ਵਿੱਚ ਲੋੜ ਪੈਣ ’ਤੇ ਗਰਮੀ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੈ।
ਫਰੀਦਾਬਾਦ (ਪੱੱਤਰ ਪ੍ਰੇਰਕ): ਗਰਮੀ ਦੌਰਾਨ ਬਿਜਲੀ ਕੱਟਾਂ ਨੇ ਵੀ ਲੋਕਾਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ 9 ਵਜੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੋ ਗਈ ਤੇ ਸਵੇਰੇ 7 ਵਜੇ ਦੇ ਕਰੀਬ ਬਿਜਲੀ ਸਪਲਾਈ ਆਈ।

ਮੇਅਰ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼

ਐੱਮਸੀਡੀ ਦੀ ਮੇਅਰ ਡਾ. ਸ਼ੈਲੀ ਓਬਰਾਏ ਨੇ ਅਤਿ ਦੀ ਗਰਮੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਨਗਰ ਨਿਗਮ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਵਿੱਚ ਕਿਸੇ ਵੀ ਦੁਰਘਟਨਾ ਨੂੰ ਰੋਕਣ ਲਈ ਸਾਰੇ ਵਿਭਾਗਾਂ ਨੂੰ ਇੱਕ ਹੀਟ ਵੇਵ ਐਡਵਾਈਜ਼ਰੀ ਜਾਰੀ ਕੀਤੀ ਹੈ। ਮੇਅਰ ਨੇ ਸਾਰੇ ਵਿਭਾਗਾਂ ਨੂੰ 31 ਮਈ ਤੱਕ ਆਪਣੀ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਜਦੋਂ ਤੋਂ ਦਿੱਲੀ ਵਿੱਚ ਅਤਿ ਦੀ ਗਰਮੀ ਸ਼ੁਰੂ ਹੋਈ ਹੈ, ਸਰਕਾਰ ਦੇ ਸਾਰੇ ਵਿਭਾਗ ਹਾਈ ਅਲਰਟ ’ਤੇ ਹਨ। ਸਰਕਾਰ ਲਗਾਤਾਰ ਇਹ ਯਕੀਨੀ ਬਣਾ ਰਹੀ ਹੈ ਕਿ ਇਸ ਗਰਮੀ ਦੀ ਲਹਿਰ ਦਾ ਦਿੱਲੀ ਵਾਸੀਆਂ ਦੀ ਰੋਜ਼ਾਨਾ ਜ਼ਿੰਦਗੀ ’ਤੇ ਕੋਈ ਮਾੜਾ ਅਸਰ ਨਾ ਪਵੇ। ਮੇਅਰ ਡਾ. ਸ਼ੈਲੀ ਓਬਰਾਏ ਨੇ ਨਗਰ ਨਿਗਮ ਦੇ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਸਿਹਤ ਅਤੇ ਸਿਹਤ ਸਹੂਲਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੰਜਨੀਅਰਿੰਗ ਵਿਭਾਗ ਦੇ ਨਾਲ-ਨਾਲ ਸਾਰੇ ਹਸਪਤਾਲ ਅਤੇ ਸਿਹਤ ਸੁਵਿਧਾ ਪ੍ਰਬੰਧਕਾਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ।

Advertisement
Author Image

joginder kumar

View all posts

Advertisement
Advertisement
×