ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮੀ ਰਾਜਧਾਨੀ ਵਿੱਚ ਗਰਮੀ ਦੀ ਤਪਸ਼ ਬਰਕਰਾਰ

07:53 AM May 25, 2024 IST
ਨਵੀਂ ਦਿੱਲੀ ਵਿੱਚ ਵਧਦੀ ਗਰਮੀ ਦੇ ਮੱਦੇਨਜ਼ਰ ਕੂਲਰ ਖਰੀਦਦੇ ਹੋਏ ਲੋਕ। -ਫੋਟੋ: ਏਐੱਨਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਮਈ
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਹਿਰ ਦੀ ਗਰਮੀ ਦਾ ਕਹਿਰ ਜਾਰੀ ਹੈ। ਤਾਪਮਾਨ ਵਿੱਚ ਅੰਸ਼ਿਕ ਕਮੀ ਦੇ ਬਾਵਜੂਦ ਦਿੱਲੀ ’ਚ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਰੱਖੇ ਹਨ। ਮੌਸਮ ਵਿਭਾਗ ਅਨੁਸਾਰ ਅੱਜ ਵੀ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਉਪਰ ਦਰਜ ਕੀਤਾ ਗਿਆ। ਵਿਭਾਗ ਮੁਤਾਬਕ 30 ਮਈ ਤੱਕ ਵੱਧ ਤੋਂ ਵੱਧ ਤਾਪਮਾਨ 44 ਤੋਂ 45 ਡਿਗਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸ਼ਨਿਚਰਵਾਰ ਨੂੰ ਵੀ ਯੈਲੋ ਅਲਰਟ ਹੋਣ ਦੀ ਸੰਭਾਵਨਾ ਹੈ। 24 ਮਈ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 31 ਡਿਗਰੀ ਸੈਲਸੀਅਸ ਤੱਕ ਸੀ। ਕਈ ਕੇਂਦਰਾਂ ’ਤੇ ਤਾਪਮਾਨ 43 ਤੋਂ ਵੀ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਈ ਦਿਨਾਂ ਬਾਅਦ ਵੀ ਕੌਮੀ ਰਾਜਧਾਨੀ ’ਚ ਰੈੱਡ ਅਲਰਟ ਦਾ ਐਲਾਨ ਨਹੀਂ ਕੀਤਾ ਹੈ।
ਲੋਕ ਠੰਢੇ ਪਦਾਰਥ ਪੀ ਕੇ ਗਰਮੀ ਤੋਂ ਰਾਹਤ ਪਾ ਰਹੇ ਹਨ। ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮੀ ਖ਼ਾਸਾ ਸਤਾਅ ਰਹੀ ਹੈ। ਲੋਕ ਅੱਜ ਵੀ ਗਰਮ ਹਵਾਵਾਂ ਦੀ ਮਾਰ ਝੱਲਦੇ ਰਹੇ। ਦੁਪਹਿਰ ਨੂੰ ਬਾਜ਼ਾਰਾਂ ਵਿੱਚ ਗਰਮੀ ਕਾਰਨ ਦੁਕਾਨਦਾਰ ਗਾਹਕਾਂ ਨੂੰ ਉਡੀਕ ਦੇ ਰਹੇ।
ਦਿੱਲੀ ਦੇ ਚਿੜੀਆ ਘਰ ਵਿੱਚ ਪ੍ਰਬੰਧਕਾਂ ਵੱਲੋਂ ਜਾਨਵਰਾਂ ਨੂੰ ਕੂਲਰਾਂ ਦੀ ਹਵਾ ਨਾਲ ਠੰਢਕ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਪਿੰਜਰਿਆਂ ਵਿਚ ਪਾਣੀ ਦਾ ਛਿੜਕਾਅ ਕੀਤਾ ਗਿਆ ਹੈ। ਉਥੇ ਹੀ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਵੱਡੀ ਗਿਣਤੀ ਵਿੱਚ ਸੈਲਾਨੀ ਵੀ ਪਹੁੰਚ ਰਹੇ ਹਨ।

Advertisement

Advertisement
Advertisement