ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਰਮੀ ਨੇ ਉਮੀਦਵਾਰਾਂ ਦੇ ਪਸੀਨੇ ਕਢਾਏ

10:15 AM May 25, 2024 IST
ਲੁਧਿਆਣਾ ਵਿੱਚ ਪ੍ਰਚਾਰ ਕਰਦੇ ਹੋਏ ‘ਆਪ’ ਉਮੀਦਵਾਰ ਅਸ਼ੋਕ ਪੱਪੀ। ਫੋਟੋ: ਹਿਮਾਂਸ਼ੂ

ਗਗਨਦੀਪ ਅਰੋੜਾ
ਲੁਧਿਆਣਾ, 24 ਮਈ
ਇੱਥੇ ਅਤਿ ਦੀ ਗਰਮੀ ਕਾਰਨ ਲੋਕ ਹਾਲੋ ਬੇਹਾਲ ਹਨ। ਜਿਥੇ ਤਾਪਮਾਨ ਰੋਜ਼ਾਨਾ ਵਧਦਾ ਜਾ ਰਿਹਾ ਹੈ, ਉਥੇ ਇਸ ਵੇਲੇ ਲੋਕ ਸਭਾ ਚੋਣਾਂ ਕਾਰਨ ਸਿਆਸੀ ਪਾਰਾ ਵੀ ਸਿਖਰਾਂ ’ਤੇ ਹੈ। ਲੁਧਿਆਣਾ ’ਚ ਪਾਰਾ 46 ਡਿਗਰੀ ਪਾਰ ਪੁੱਜ ਗਿਆ ਹੈ ਜਿਸ ਨੇ ਚੋਣ ਪ੍ਰਚਾਰ ਕਰ ਰਹੇ ਉਮੀਦਵਾਰਾਂ ਦੇ ਪਸੀਨੇ ਕੱਢ ਦਿੱਤੇ ਹਨ। ਹਾਲਾਤ ਇਹ ਹੋ ਗਏ ਹਨ ਸਿਖਰ ਦੁਪਹਿਰੇ ਹੁਣ ਉਮੀਦਵਾਰ ਇਨਡੋਰ ਜਾਂ ਫਿਰ ਏਸੀ ਹਾਲ ਵਿੱਚ ਹੀ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਗਰਮੀ ਵਿੱਚ ਲੋਕ ਉਨ੍ਹਾਂ ਦੀਆਂ ਗੱਲਾਂ ਤੇ ਭਾਸ਼ਣ ਸੁਣ ਸਕਣ। ਮੌਸਮ ਵਿਭਾਗ ਮੁਤਾਬਕ ਗਰਮੀ 30 ਮਈ ਤੱਕ ਇਸੇ ਤਰ੍ਹਾਂ ਸਤਾਏਗੀ। 30 ਮਈ ਤੱਕ ਪਾਰਾ ਡਿੱਗਣ ਦੇ ਹਾਲੇ ਕੋਈ ਵੀ ਆਸਾਰ ਨਹੀਂ ਹਨ। ਲੁਧਿਆਣਾ ਵਿੱਚ ਚੋਣ ਪ੍ਰਚਾਰ ਲਈ 43 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਚਾਰ ਮੁੱਖ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਹਰ ਉਮੀਦਵਾਰ ਰੋਜ਼ਾਨਾ ਤਕਰੀਬਨ 15 ਤੋਂ 18 ਮੀਟਿੰਗਾਂ ਤੇ ਚੋਣ ਜਲਸੇ ਕਰ ਰਹੇ ਹਨ। ਉਮੀਦਵਾਰਾਂ ਦੇ ਨਾਲ ਨਾਲ ਉਨ੍ਹਾਂ ਦਾ ਪਰਿਵਾਰ ਵੀ ਚੋਣ ਮੈਦਾਨ ਵਿੱਚ ਪੂਰਾ ਜ਼ੋਰ ਲਗਾ ਰਿਹਾ ਹੈ। ਜ਼ਿਆਦਾਤਰ ਉਮੀਦਵਾਰ ਗਰਮੀ ਦੇ ਵਿੱਚ ਤਾਂ ਸਵੇਰੇ ਤੇ ਸ਼ਾਮ ਤੇ ਦੇਰ ਰਾਤ ਤੱਕ ਚੋਣ ਪ੍ਰਚਾਰ ਕਰਨ ’ਚ ਲੱਗੇ ਹਨ। ਪਿਛਲੇ ਦਿਨਾਂ ਤੋਂ ਲੁਧਿਆਣਾ ਦਾ ਤਾਪਮਾਨ 46 ਡਿਗਰੀ ਦੇ ਪਾਰ ਦਰਜ ਕੀਤਾ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਪਾਰਾ 48 ਡਿਗਰੀ ਤੱਕ ਪੁੱਜਣ ਦੇ ਆਸਾਰ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ 40 ਸਾਲ ਦਾ ਰਿਕਾਰਡ ਟੁੱਟ ਜਾਵੇਗਾ। ਉਧਰ ਪੰਜਾਬ ਦੇ ਕਈ ਇਲਾਕਿਆਂ ’ਚ ਹੀਟ ਵੇਵ ਦਾ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈੋ। ਉਮੀਦਵਾਰਾਂ ਦਾ ਕੋਸ਼ਿਸ਼ ਹੁੰਦੀ ਹੈ ਕਿ ਜਿਥੇ ਵੀ ਜਨਤਕ ਮੀਟਿੰਗ ਹੋਵੇ, ਉਹ ਅੰਦਰ ਹੋਵੇ ਜਾਂ ਫਿਰ ਉਥੇ ਏਸੀ ਲੱਗਿਆ ਹੋਵੇ। ਉਮੀਦਵਾਰ ਇਹ ਵੀ ਕੋਸ਼ਿਸ਼ ਕਰ ਰਹੇ ਹਨ ਕਿ 2 ਤੋਂ 4 ਵਜੇ ਦੇ ਸਮੇਂ ਜਦੋਂ ਜ਼ਿਆਦਾ ਧੁੱਪ ਹੁੰਦੀ ਹੈ, ਉਸ ਵੇਲੇ ਉਮੀਦਵਾਰ ਅੰਦਰ ਕਮਰਿਆਂ ਤੇ ਹੋਰਨਾਂ ਥਾਵਾਂ ’ਤੇ ਹੀ ਮੀਟਿੰਗ ਕਰਦੇ ਹਨ।

Advertisement

ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਲੁਧਿਆਣਾ (ਗੁਰਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਗੁਰਿੰਦਰਪਾਲ ਸਿੰਘ ਪੱਪੂ ਦੀ ਸਮੁੱਚੀ ਟੀਮ ਵੱਲੋਂ ਭਾਈ ਰਣਧੀਰ ਸਿੰਘ ਨਗਰ ਦੇ ਵੱਖ ਵੱਖ ਇਲਾਕਿਆਂ ਵਿੱਚ ਮੀਟਿੰਗਾਂ ਕਰਕੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੱਪੂ ਟੀਮ ਦੇ ਸਾਰੇ ਮੈਂਬਰ ਪੂਰੀ ਸਰਗਰਮੀ ਨਾਲ ਮੈਦਾਨ ਵਿੱਚ ਨਿੱਤਰਕੇ ਹਰ ਘਰ ਜਾ ਰਹੇ ਹਨ ਅਤੇ ਵੋਟਰਾਂ ਨੂੰ ਇੱਕ ਜੂਨ ਵਾਲੇ ਦਿਨ ਚੋਣ ਨਿਸ਼ਾਨ ਤਕੜੀ ਦਾ ਬੱਟਣ ਦਬਾਕੇ ਰਣਜੀਤ ਸਿੰਘ ਢਿੱਲੋਂ ਨੂੰ ਕਾਮਯਾਬ ਕਰਨ ਦੀ ਅਪੀਲ ਵੀ ਕਰ ਰਹੇ ਹਨ। ਇਸ ਮੌਕੇ ਐਡਵੋਕੇਟ ਗਗਨਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ। ਉਨ੍ਹਾਂ ਅਕਾਲੀ ਸਰਕਾਰ ਸਮੇਂ ਕੀਤੇ ਇਤਿਹਾਸਕ ਕੰਮਾਂ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਰਣਜੀਤ ਸਿੰਘ ਢਿੱਲੋਂ ਇੱਕ ਬੇਦਾਗ ਸਖ਼ਸ਼ੀਅਤ ਦੇ ਮਾਲਕ ਹਨ। ਇਸ ਲਈ ਇਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਤਾਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇਗਾ ਤਾਂ ਕਿ ਉਹ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰ ਸਕਣ। ਇਸ ਮੌਕੇ ਹਿਤੇਸ਼ਇੰਦਰ ਸਿੰਘ ਗਰੇਵਾਲ, ਜਸਜੋਤ ਸਿੰਘ ਮਿੰਕੂ, ਕੁਲਵਿੰਦਰ ਸ਼ਰਮਾ ਕਿੰਦਾ, ਮੈਂਕਟ ਧਾਮੀ, ਮਨਮੋਹਨ ਸਿੰਘ ਮਨੀ, ਸੁਰਜੀਤ ਸਿੰਘ ਅਰੋੜਾ, ਗੁਰਚਰਨ ਸਿੰਘ ਮਿੰਟਾ, ਰਾਜੇਸ਼ ਗੁਪਤਾ, ਮਨਿੰਦਰ ਸਿੰਘ ਗੋਲਡੀ, ਰਵਿੰਦਰ ਸਿੰਘ ਬੇਦੀ, ਨਰਾਇਣ ਸਿੰਘ ਦੋਲੋਂ, ਬਲਜਿੰਦਰ ਸਿੰਘ ਮਠਾੜੂ ਆਦਿ ਵੀ ਹਾਜ਼ਰ ਸਨ।

Advertisement
Advertisement
Advertisement