For the best experience, open
https://m.punjabitribuneonline.com
on your mobile browser.
Advertisement

ਮਹੀਨੇ ਤੋਂ ਪੱਕੇ ਮੋਰਚੇ ’ਤੇ ਬੈਠੇ ਦੋ ਉਮੀਦਵਾਰਾਂ ਦੀ ਸਿਹਤ ਵਿਗੜੀ

09:11 AM Apr 10, 2024 IST
ਮਹੀਨੇ ਤੋਂ ਪੱਕੇ ਮੋਰਚੇ ’ਤੇ ਬੈਠੇ ਦੋ ਉਮੀਦਵਾਰਾਂ ਦੀ ਸਿਹਤ ਵਿਗੜੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਅਪਰੈਲ
ਪਿਛਲੇ ਕਰੀਬ ਸਵਾ ਮਹੀਨੇ ਤੋਂ ਮੁੱਖ ਮੰਤਰੀ ਦੀ ਕੋਠੀ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਕੌਮੀ ਹਾਈਵੇਅ ਨੇੜੇ ਸਥਿਤ ਜਿੱਥੇ ਪੰਜਾਬ ਪੁਲੀਸ ਭਰਤੀ-2016 ਦੀ ਉਮੀਦਵਾਰ ਹਰਦੀਪ ਕੌਰ ਅਬੋਹਰ ਮੋਬਾਈਲ ਟਾਵਰ ਉਪਰ ਚੜ੍ਹੀ ਹੋਈ ਹੈ ਉੱਥੇ ਟਾਵਰ ਨੇੜੇ ਹੇਠਾਂ ਭਰਤੀ ਉਮੀਦਵਾਰ ਪੱਕੇ ਮੋਰਚੇ ’ਤੇ ਬੈਠੇ ਹਨ। ਬੀਤੀ ਰਾਤ ਹੇਠਾਂ ਪੱਕੇ ਮੋਰਚੇ ’ਤੇ ਬੈਠੇ ਭਰਤੀ ਉਮੀਦਵਾਰਾਂ ’ਚੋਂ ਤਿੰਨ ਜਣਿਆਂ ਦੇ ਮੂੰਹ ਉੱਪਰ ਇਨਫੈਕਸ਼ਨ ਆਦਿ ਹੋ ਗਈ ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਹੋਣਾ ਪਿਆ।
ਸਿਵਲ ਹਸਪਤਾਲ ’ਚ ਦਾਖਲ ਪੰਜਾਬ ਪੁਲੀਸ ਭਰਤੀ-2016 ਦੀ ਵੇਟਿੰਗ ਸੂਚੀ ਉਮੀਦਵਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਮਹਿਲਾ ਉਮੀਦਵਾਰ ਹਰਦੀਪ ਕੌਰ ਅਬੋਹਰ ਪਿਛਲੇ ਸਵਾ ਮਹੀਨੇ ਤੋਂ ਮੋਬਾਈਲ ਟਾਵਰ ਉਪਰ ਡਟੀ ਹੋਈ ਹੈ ਜਦੋਂ ਕਿ ਬਾਕੀ ਉਮੀਦਵਾਰ ਹੇਠਾਂ ਪੱਕੇ ਮੋਰਚੇ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਮੋਬਾਈਲ ਟਾਵਰ ਨੇੜੇ ਆਲੇ ਦੁਆਲੇ ਖੇਤ ਹਨ ਜਿਸ ਕਾਰਨ ਪੱਕੇ ਮੋਰਚੇ ’ਤੇ ਰਾਤ ਸਮੇਂ ਉਨ੍ਹਾਂ ਨੂੰ ਕਿਸੇ ਮੱਛਰ ਦੇ ਕੱਟਣ ਕਾਰਨ ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਅਤੇ ਉਨ੍ਹਾਂ ਦੇ ਮੂੰਹ ਤੇ ਗਲੇ ਉੱਪਰ ਸੋਜਿਸ਼ ਆ ਗਈ ਜਿਸ ਕਾਰਨ ਉਹ ਅਤੇ ਸੁਮਿਤ ਸਿਵਲ ਹਸਪਤਾਲ ਦਾਖਲ ਹੋਏ ਜਦੋਂ ਕਿ ਜਗਸੀਰ ਸਿੰਘ ਨੇ ਨਿੱਜੀ ਹਸਪਤਾਲ ’ਚੋਂ ਦਵਾਈ ਲਈ ਹੈ। ਦਵਾਈ ਲੈਣ ਮਗਰੋਂ ਉਹ ਮੁੜ ਪੱਕੇ ਮੋਰਚੇ ’ਚ ਆ ਬੈਠੇ ਹਨ। ਸ਼ਾਮ ਨੂੰ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੀ ਪੱਕੇ ਮੋਰਚੇ ’ਚ ਪੁੱਜੇ ਅਤੇ ਧਰਨਾਕਾਰੀ ਉਮੀਦਵਾਰਾਂ ਦਾ ਹਾਲ ਚਾਲ ਜਾਣਿਆ। ਅਮਨਦੀਪ ਸਿੰਘ ਨੇ ਕਿਹਾ ਕਿ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਪਿੰਡਾਂ ਦੇ ਕਿਸਾਨਾਂ ਨੇ ਅੱਜ ਪੱਕੇ ਮੋਰਚੇ ’ਚ ਪੁੱਜ ਕੇ ਹਮਾਇਤ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਵਿਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਚੋਣ ਪ੍ਰਚਾਰ ਦੌਰਾਨ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×