ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਰਨ ਵਰਤ ’ਤੇ ਬੈਠੀਆਂ ਕਈ ਅਧਿਆਪਕਾਂ ਦੀ ਸਿਹਤ ਵਿਗੜੀ

10:51 AM Aug 17, 2024 IST
ਪੰਚਕੂਲਾ ਵਿੱਚ ਮਰਨ ਵਰਤ ’ਤੇ ਬੈਠੇ ਅਧਿਆਪਕ।

ਪੀ.ਪੀ. ਵਰਮਾ
ਪੰਚਕੂਲਾ, 16 ਅਗਸਤ
ਇੱਥੇ 24 ਜੂਨ ਤੋਂ ਧਰਨੇ ’ਤੇ ਬੈਠੀਆਂ ਵੋਕੇਸ਼ਨਲ ਅਧਿਆਪਕਾਵਾਂ ਦੀ ਸਿਹਤ ਵਿਗੜ ਰਹੀ ਹੈ। ਹੁਣ ਤੱਕ ਨੌਂ ਅਧਿਆਪਕਾਵਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਅਧਿਆਪਕਾਂ ਵਿੱਚ ਚਾਰ ਮਹਿਲਾ ਵੋਕੇਸ਼ਨਲ ਅਧਿਆਪਕਾਵਾਂ ਹਨ। 25 ਵੋਕੇਸ਼ਨਲ ਅਧਿਆਪਕਾਂ ਨੇ ਮਰਨ ਵਰਤ ਰੱਖਿਆ ਹੋਇਆ ਹੈ। ਜਥੇਬੰਦੀ ਦੇ ਸੂਬਾਈ ਪ੍ਰਧਾਨ ਅਨੂਪ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਵੋਕੇਸ਼ਨਲ ਅਧਿਆਪਕਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ, ਇਨ੍ਹਾਂ ਨੂੰ ਪੱਕਾ ਕੀਤਾ ਜਾਵੇ। ਕੈਸ਼ਲੈੱਸ ਮੈਡੀਕਲ ਸਹੂਲਤ ਦਿੱਤੀ ਜਾਵੇ। ਸਿੱਖਿਆ ਵਿਭਾਗ ਹਰਿਆਣਾ ਨੇ ਦੋ ਤਰ੍ਹਾਂ ਦੇ ਵੋਕੇਸ਼ਨਲ ਅਧਿਆਪਕ ਭਰਤੀ ਕੀਤੇ ਸਨ ਜਿਨ੍ਹਾਂ ਵਿੱਚ 142 ਵੋਕੇਸ਼ਨਲ ਟੀਚਰਜ਼ ਹਰਿਆਣਾ ਸਕੂਲ ਸਿੱਖਿਆ ਪ੍ਰਾਜੈਕਟ ਪ੍ਰੀਸ਼ਦ ਤੋਂ 57,400 ਰੁਪਏ ਤਨਖਾਹ ਸਕੇਲ ਲੈ ਰਹੇ ਹਨ ਜਦਕਿ ਦੂਜੇ 1959 ਵੋਕੇਸ਼ਨਲ ਅਧਿਆਪਕਾਂ ਨੂੰ ਸਿਰਫ਼ 33,550 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਇਨ੍ਹਾਂ ਦੋਵਾਂ ਵੋਕੇਸ਼ਨਲ ਅਧਿਆਪਕਾਂ ਦੀ ਤਨਖਾਹ ਵਿੱਚ ਵਿੱਚ 23,900 ਰੁਪਏ ਦਾ ਅੰਤਰ ਹੈ। 1959 ਵੋਕੇਸ਼ਨਲ ਅਧਿਆਪਕਾਂ ਨਾਲ ਤਨਖਾਹ ਦੇ ਮਾਮਲੇ ਵਿੱਚ ਬੇਇਨਸਾਫ਼ੀ ਹੋ ਰਹੀ ਹੈ। ਅਨੂਪ ਢਿੱਲੋਂ ਨੇ ਮੰਗ ਕੀਤੀ ਕਿ ਵੋਕੇਸ਼ਨਲ ਅਧਿਆਪਕਾਂ ਦੀਆਂ ਫੌਰੀ ਮੰਨੀਆਂ ਜਾਣ।

Advertisement

Advertisement