ਸਿਹਤ ਵਿਭਾਗ ਦੀ ਟੀਮ ਵੱਲੋਂ ਫੈਕਟਰੀਆਂ ’ਚ ਛਾਪੇ
06:45 AM Sep 14, 2024 IST
ਪੱਤਰ ਪ੍ਰੇਰਕ
ਹੁਸ਼ਿਆਰਪੁਰ, 13 ਸਤੰਬਰ
ਸਿਹਤ ਵਿਭਾਗ ਦੀ ਟੀਮ ਨੇ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਤੇ ਮੁਨੀਸ਼ ਸੋਢੀ ਸਮੇਤ ਸ਼ਹਿਰ ਅੰਦਰ ਕੁਲਚੇ, ਬੰਦ ਤੇ ਡਬਲ ਰੋਟੀਆਂ ਬਣਾਉਣ ਵਾਲੀਆਂ ਫੈਕਟਰੀਆਂ ’ਚ ਛਾਪੇ ਮਾਰੇ। ਟੀਮ ਨੇ ਫੈਕਟਰੀ ਪ੍ਰਬੰਧਕਾਂ ਕੋਲੋਂ ਫੂਡ ਸੇਫਟੀ ਦੇ ਲਾਈਸੈਂਸ, ਸਾਫ਼ ਸਫ਼ਾਈ, ਖਾਧ ਪਦਾਰਥਾਂ ਦੇ ਮਿਆਦ ਆਦਿ ਦੀ ਜਾਂਚ ਕੀਤੀ। ਕੁਝ ਫੈਕਟਰੀਆਂ ਅੰਦਰ ਨਿਯਮਾਂ ਦੀ ਉਲੰਘਣਾ ਪਾਈ ਗਈ ਜਿਨ੍ਹਾਂ ਨੂੰ ਮੌਕੇ ’ਤੇ ਹੀ ਚਾਲਾਨ ਜਾਰੀ ਕੀਤੇ ਗਏ। ਇਸ ਦੌਰਾਨ ਟੀਮ ਵੱਲੋਂ ਖਾਧ ਪਦਾਰਥਾਂ ਦੇ ਨਮੂਨੇ ਵੀ ਭਰੇ ਗਏ ਜਿਨ੍ਹਾਂ ਨੂੰ ਜਾਂਚ ਵਾਸਤੇ ਲੈਬਾਰਟਰੀ ਭੇਜ ਦਿੱਤਾ ਗਿਆ। ਟੀਮ ਵੱਲੋਂ ਫੈਕਟਰੀਆਂ ’ਚ ਕੰਮ ਕਰਨ ਵਾਲੇ ਵਰਕਰਾਂ ਨੂੰ ਦਸਤਾਨੇ, ਟੋਪੀਆਂ ਤੇ ਮਾਸਕ ਵੀ ਵੰਡੇ ਗਏ।
Advertisement
Advertisement