ਸਿਹਤ ਵਿਭਾਗ ਦੀ ਟੀਮ ਨੇ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ
10:50 AM Oct 09, 2024 IST
Advertisement
ਪੱਤਰ ਪ੍ਰੇਰਕ
ਬਰੇਟਾ, 8 ਅਕਤੂਬਰ
ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਰਾਏ ਦੀ ਅਗਵਾਈ ਹੇਠਲੀ ਟੀਮ ਵੱਲੋਂ ਇੱਥੋਂ ਦੀਆਂ ਵੱਖ-ਵੱਖ ਦੁਕਾਨਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਕੁਲਰੀਆਂ ਵਿਚ ਦੁਕਾਨਾਂ ਤੇ ਡੇਅਰੀਆਂ ਤੋਂ ਦੁੱਧ, ਦੇਸੀ ਘਿਓ, ਸਰ੍ਹੋਂ ਦਾ ਤੇਲ, ਮਠਿਆਈਆਂ, ਨਮਕ, ਚਾਹ ਪੱਤੀ, ਲੱਡੂ ਬਦਾਣਾ ਆਦਿ ਦੇ ਸੈਂਪਲ ਭਰੇ ਗਏ। ਰਣਜੀਤ ਰਾਏ ਨੇ ਕਿਹਾ ਕਿ ਜੇ ਕੋਈ ਵੀ ਵਿਅਕਤੀ ਮਿਲਾਵਟੀ ਚੀਜ਼ਾਂ ਤਿਆਰ ਕਰਨ ਵਾਲਿਆਂ ਦੀ ਵਿਭਾਗ ਨੂੰ ਜਾਣਕਾਰੀ ਦਿੰਦਾ ਹੈ ਤਾਂ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਮਿਲਾਵਟੀ ਚੀਜ਼ਾਂ ਵੇਚਣ ਵਾਲੇ ਤੇ ਸਖਤ ਨਿਗਾਹ ਰੱਖੀ ਜਾਵੇਗੀ। ਇਸ ਮੌਕੇ ਟੀਮ ਵਿੱਚ ਫੂਡ ਸੇਫਟੀ ਅਫਸਰ ਅਮਰਿੰਦਰ ਪਾਲ ਸਿੰਘ, ਲਕਸ਼ਵੀਰ ਸਿੰਘ, ਜੂਨੀਅਰ ਸਹਾਇਕ ਵੇਦ ਪ੍ਰਕਾਸ਼ ਸ਼ਾਮਲ ਸਨ।
Advertisement
Advertisement
Advertisement