For the best experience, open
https://m.punjabitribuneonline.com
on your mobile browser.
Advertisement

ਰੂਸ ਦੀ ਨਿੱਜੀ ਫ਼ੌਜ ਦੇ ਮੁਖੀ ਨੇ ਦੇਸ਼ ਦੇ ਅਹਿਮ ਸ਼ਹਿਰ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ

10:02 PM Jun 29, 2023 IST
ਰੂਸ ਦੀ ਨਿੱਜੀ ਫ਼ੌਜ ਦੇ ਮੁਖੀ ਨੇ ਦੇਸ਼ ਦੇ ਅਹਿਮ ਸ਼ਹਿਰ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ
Advertisement

ਕੀਵ, 24 ਜੂਨ

Advertisement

ਰੂਸ ਦੇ ਰੱਖਿਆ ਮੰਤਰੀ ਨੂੰ ਬੇਦਖਲ ਕਰਨ ਲਈ ਹਥਿਆਰਬੰਦ ਵਿਦਰੋਹ ਦਾ ਸੱਦਾ ਦੇਣ ਵਾਲੀ ਵੈਗਨਰ ਪ੍ਰਾਈਵੇਟ ਫੌਜ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਨੇ ਅੱਜ ਸਵੇਰੇ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਲੜਾਕੇ ਨੇ ਯੂਕਰੇਨ ਦੀ ਸਰਹੱਦ ਪਾਰ ਕਰਕੇ ਰੂਸ ਦੇ ਪ੍ਰਮੁੱਖ ਸ਼ਹਿਰ ਵਿਚ ਦਾਖਲ ਹੋ ਗਏ ਹਨ। ਪ੍ਰਿਗੋਜ਼ਿਨ ਨੇ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਹ ਰੋਸਤੋਵ-ਆਨ-ਦੌਨ ਵਿੱਚ ਰੂਸੀ ਫੌਜੀ ਹੈੱਡਕੁਆਰਟਰ ਵਿੱਚ ਖੜ੍ਹਾ ਦਿਖਾਈ ਦੇ ਰਿਹਾ ਹੈ। ਇਹ ਹੈੱਡਕੁਆਰਟਰ ਯੂਕਰੇਨ ਵਿੱਚ ਜੰਗ ਦੀ ਨਿਗਰਾਨੀ ਕਰਦਾ ਹੈ। ਪ੍ਰਿਗੋਜ਼ਿਨ ਨੇ ਦਾਅਵਾ ਕੀਤਾ ਕਿ ਉਸ ਦੀਆਂ ਫ਼ੌਜਾਂ ਨੇ ਹਵਾਈ ਪੱਟੀ ਸਮੇਤ ਸ਼ਹਿਰ ਵਿੱਚ ਸਥਿਤ ਫੌਜੀ ਟਿਕਾਣਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੌਰਾਨ ਪ੍ਰਿਗੋਜ਼ਿਨ ਨੇ ਕਿਹਾ ਹੈ ਕਿ ਵਲਾਦੀਮੀਰ ਪੂਤਿਨ ਵੱਲੋਂ ਉਨ੍ਹਾਂ ‘ਤੇ ਵਿਸ਼ਵਾਸਘਾਤ ਕਰਨ ਦੇ ਲਗਾਏ ਦੋਸ਼ ਬੇਬੁਨਿਆਦ ਹਨ ਤੇ ਉਨ੍ਹਾਂ ਦੇ ਲੜਾਕੇ ਬਾਗ਼ੀ ਨਹੀਂ ਸਗੋਂ ਦੇਸ਼ ਭਗਤ ਹਨ।

Advertisement
Tags :
Advertisement
Advertisement
×