For the best experience, open
https://m.punjabitribuneonline.com
on your mobile browser.
Advertisement

ਹਨੂਮਾਨ ਅਖਾੜਾ ਕਮੇਟੀ ਨੇ ਦੰਗਲ ਕਰਵਾਇਆ

07:58 AM Mar 05, 2024 IST
ਹਨੂਮਾਨ ਅਖਾੜਾ ਕਮੇਟੀ ਨੇ ਦੰਗਲ ਕਰਵਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਦਵਿੰਦਰ ਸਿੰਘ
ਯਮੁਨਾਨਗਰ, 4 ਮਾਰਚ
ਹਨੂਮਾਨ ਅਖਾੜਾ ਕਮੇਟੀ ਜਗਾਧਰੀ ਵੱਲੋਂ ਗਊਸ਼ਾਲਾ ਗਰਾਊਂਡ ਜਗਾਧਰੀ ਵਿੱਚ ਦੰਗਲ ਕਰਵਾਇਆ ਗਿਆ। ਦੰਗਲ ਵਿੱਚ ਹਰਿਆਣਾ ਦੇ ਸਕੂਲ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵੱਖ-ਵੱਖ ਰਾਜਾਂ ਤੋਂ ਆਏ ਪਹਿਲਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ- ਅਫਜ਼ਾਈ ਕੀਤੀ। ਉਨ੍ਹਾਂ ਦੱਸਿਆ ਕਿ ਕੁਸ਼ਤੀ ਇੱਕ ਖੇਡ ਹੀ ਨਹੀਂ ਸਗੋਂ ਮਨੋਰੰਜਨ ਦਾ ਸਾਧਨ ਵੀ ਹੈ, ਜਿਸ ਨੂੰ ਲੋਕ ਰੀਝ ਨਾਲ ਦੇਖਦੇ ਹਨ। ਉਨ੍ਹਾਂ ਇਹ ਦੰਗਲ ਕਰਵਾਉਣ ਲਈ ਕਮੇਟੀ ਨੂੰ 2 ਲੱਖ 51 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸਕੂਲ ਸਿੱਖਿਆ ਮੰਤਰੀ ਕੰਵਰਪਾਲ ਨੇ ਦੰਗਲ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤੀ ਖੇਡਾਂ ਵਿੱਚ ਦੰਗਲ ਇੱਕ ਮਹੱਤਵਪੂਰਨ ਖੇਡ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਸਰੀਰ ਨੂੰ ਤਰੋ-ਤਾਜ਼ਾ ਰੱਖਣ ਅਤੇ ਮਨੋਰੰਜਨ ਲਈ ਸਾਂਝੀਆਂ ਖੇਡਾਂ, ਮੇਲੇ ਅਤੇ ਕੁਸ਼ਤੀ ਦੇ ਮੈਚ ਕਰਵਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਆਪਣੀਆਂ ਖੇਡ ਨੀਤੀਆਂ ਕਾਰਨ ਅਜਿਹੇ ਖਿਡਾਰੀਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਨਾ ਸਿਰਫ ਰਾਸ਼ਟਰਮੰਡਲ ਸਗੋਂ ਏਸ਼ਿਆਈ ਖੇਡਾਂ ਅਤੇ ਓਲੰਪਿਕ ਵਰਗੇ ਮਹਾਕੁੰਭ ਵਿੱਚ ਵੀ ਸੂਬੇ ਦੀ ਪਛਾਣ ਬਣਾਈ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ 232 ਮਿੰਨੀ ਸਟੇਡੀਅਮ ਅਤੇ 21 ਜ਼ਿਲ੍ਹਾ ਖੇਡ ਕੰਪਲੈਕਸ ਅਤੇ ਦੋ ਰਾਜ ਪੱਧਰੀ ਖੇਡ ਕੰਪਲੈਕਸ ਹਨ। ਇਸ ਮੌਕੇ ਭਾਜਪਾ ਜਗਾਧਰੀ ਮੰਡਲ ਦੇ ਪ੍ਰਧਾਨ ਵਿਪੁਲ ਗਰਗ, ਸੀਨੀਅਰ ਭਾਜਪਾ ਆਗੂ ਵਰੁਣ ਬੱਤਰਾ, ਚੇਅਰਮੈਨ ਹਵਾਸਿੰਘ, ਰਮੇਸ਼ ਕਸ਼ਯਪ, ਤਿਲਕਰਾਜ ਧੀਮਾਨ, ਹਨੂਮਾਨ ਅਖਾੜਾ ਕਮੇਟੀ ਤੋਂ ਪਹਿਲਵਾਨ ਕੁਲਦੀਪ ਸਿੰਘ ਰੌਕੀ, ਪਹਿਲਵਾਨ ਕਿਸ਼ੋਰ ਕੁਮਾਰ, ਪਹਿਲਵਾਨ ਗੋਪਾਲ, ਪਹਿਲਵਾਨ ਚੁੰਨੀ ਲਾਲ, ਪਹਿਲਵਾਨ ਮਨੀ, ਪਹਿਲਵਾਨ ਮਾਨ, ਪਹਿਲਵਾਨ ਚੰਦਰਮੋਹਨ, ਪਹਿਲਵਾਨ ਗੋਗਾ, ਪਹਿਲਵਾਨ ਅਨਿਕੇਤ, ਪਹਿਲਵਾਨ ਭੀਮ ਸਿੰਘ, ਪਹਿਲਵਾਨ ਪੰਡਿਤ ਅਤੇ ਦੇਵ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×