ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਨੂ ਦੇ ਕਤਲ ਦੀ ਸਾਜ਼ਿਸ਼ ਪਿੱਛੇ ‘ਰਾਅ’ ਦਾ ਹੱਥ

06:38 AM Apr 30, 2024 IST

ਵਾਸ਼ਿੰਗਟਨ, 29 ਅਪਰੈਲ
ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਵਿਚ ਛਪੀ ਖੋਜੀ ਰਿਪੋਰਟ ਮੁਤਾਬਕ ਅਮਰੀਕਾ ਵਿਚ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕੋਸ਼ਿਸ਼ ਵਿਚ ਭਾਰਤ ਦੀ ਖੁਫ਼ੀਆ ਏਜੰਸੀ ‘ਰਾਅ’ ਦਾ ਅਧਿਕਾਰੀ ਵਿਕਰਮ ਯਾਦਵ ਸ਼ਾਮਲ ਸੀ। ਰਿਪੋਰਟ ਦੀ ਮੰਨੀਏ ਦਾ ‘ਰਾਅ’ ਦੇ ਤਤਕਾਲੀ ਮੁਖੀ ਸਾਮੰਤ ਗੋਇਲ ਨੇ ਇਸ ਪੂਰੀ ਸਾਜ਼ਿਸ਼ ਨੂੰ ਮਨਜ਼ੂਰੀ ਦਿੱਤੀ ਸੀ। ਖਾਲਿਸਤਾਨ ਅੰਦੋਲਨ ਦੇ ਪ੍ਰਮੱਖ ਆਗੂਆਂ ਵਿਚੋਂ ਇਕ ਪੰਨੂ, ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦਾ ਕਾਨੂੰਨੀ ਸਲਾਹਕਾਰ ਤੇ ਤਰਜਮਾਨ ਹੈ। ਐੱਸਐੱਫਜੇ ਦਾ ਮੁੱਖ ਮੰਤਵ ਵੱਖਰੇ ਸਿੱਖ ਰਾਜ ਦੇ ਵਿਚਾਰ ਦਾ ਪ੍ਰਚਾਰ ਪਾਸਾਰ ਕਰਨਾ ਹੈ। ਭਾਰਤ ਸਰਕਾਰ ਨੇ ਪੰਨੂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹੈ।
ਅਖ਼ਬਾਰ ਨੇ ਇਕ ਖੋਜੀ ਰਿਪੋਰਟ ਵਿਚ ਕਿਹਾ, ‘‘ਭਾਰਤ ਉੱਤਰੀ ਅਮਰੀਕਾ ਵਿਚ ਆਪਣੇ ਘਾਤਕ ਅਪਰੇਸ਼ਨਾਂ (ਕਾਰਵਾਈਆਂ) ਨੂੰ ਜਾਰੀ ਰੱਖ ਸਕਦਾ ਹੈ ਤੇ ਇਸ ਨੇ ਪੱਛਮੀ ਸੁਰੱਖਿਆ ਅਧਿਕਾਰੀਆਂ ਨੂੰ ਹੈਰਾਨ ਕੀਤਾ ਹੋਇਆ ਹੈ। ਯਾਦਵ ਦੀ ਪਛਾਣ ਤੇ ਸਾਂਝ, ਜਿਸ ਬਾਰੇ ਪਹਿਲਾਂ ਰਿਪੋਰਟ ਨਹੀਂ ਕੀਤਾ ਗਿਆ ਸੀ, ਪੰਨੂ ਦੇ ਕਤਲ ਦੀ ਸਾਜ਼ਿਸ਼ (ਜਿਸ ਨੂੰ ਅਮਰੀਕੀ ਅਥਾਰਿਟੀਜ਼ ਨੇ ਅਸਫ਼ਲ ਕਰ ਦਿੱਤਾ ਸੀ) ਘੜੇ ਜਾਣ ਨੂੰ ਲੈ ਕੇ ਅੱਜ ਦੀ ਤਰੀਕ ਵਿਚ ਸਭ ਤੋਂ ਪੁਖਤਾ ਸਬੂਤ ਹੈ। ਇਹ ਸਾਜ਼ਿਸ਼ ਭਾਰਤੀ ਖੁਫੀਆ ਏਜੰਸੀ ਦੀਆਂ ਹਦਾਇਤਾਂ ’ਤੇ ਘੜੀ ਗਈ ਸੀ।’’ ਰਿਪੋਰਟ ਵਿਚ ਕਿਹਾ ਗਿਆ, ‘‘ਪੱਛਮੀ ਸੁਰੱਖਿਆ ਬਾਰੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਮੁਤਾਬਕ ਸੀਆਈਏ, ਐੱਫਬੀਆਈ ਤੇ ਹੋਰਨਾਂ ਏਜੰਸੀਆਂ ਵੱਲੋਂ ਕੀਤੀ ਜਾਂਚ ਵਿਚ ‘ਰਾਅ’ ਦੇ ਸਿਖਰਲੇ ਅਧਿਕਾਰੀਆਂ ’ਤੇ ਉਂਗਲ ਧਰੀ ਗਈ ਹੈ ਤੇ ਸਾਜ਼ਿਸ਼ ਦੇ ਸੰਭਾਵੀ ਤਾਰ ਮੋਦੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਦੇ ਅੰਦਰੂਨੀ ਸਰਕਲ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ।’’ ਐਮਾਜ਼ੋਨ ਦੇ ਬਾਨੀ ਤੇ ਮੁਖੀ ਜੈੱਫ ਬੈਜ਼ੋਸ ਦੀ ਮਾਲਕੀ ਵਾਲੇ ਅਖ਼ਬਾਰ ਨੇ ਦਾਅਵਾ ਕੀਤਾ, ‘‘ਅਮਰੀਕੀ ਸਰਕਾਰ ਕੋਲ ਮੌਜੂਦ ਰਿਪੋਰਟਾਂ ਮੁਤਾਬਕ ਅਮਰੀਕੀ ਖੁਫੀਆ ਏਜੰਸੀਆਂ ਨੇ ਮੁਲਾਂਕਣ ਕੀਤਾ ਹੈ ਕਿ ਪੰਨੂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰੇਸ਼ਨ ਨੂੰ ਉਸ ਸਮੇਂ ਦੇ ‘ਰਾਅ’ ਮੁਖੀ ਸਾਮੰਤ ਗੋਇਲ ਨੇ ਮਨਜ਼ੂਰੀ ਦਿੱਤੀ ਸੀ।’’ ਰਿਪੋਰਟ ਮੁਤਾਬਕ ਅਮਰੀਕੀ ਜਾਸੂਸੀ ਏਜੰਸੀਆਂ ਨੇ ਇਸ ਗੱਲ ਦਾ ਵੀ ਮੁਲਾਂਕਣ ਕੀਤਾ ਕਿ ਮੋਦੀ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸਿੱਖ ਕਾਰਕੁਨ ਦੇ ਕਤਲ ਬਾਰੇ ‘ਰਾਅ’ ਦੀ ਯੋਜਨਾ ਤੋਂ ਜਾਣੂ ਸਨ ਪਰ ਅਧਿਕਾਰੀਆਂ ਨੇ ਜ਼ੋਰ ਦੇ ਕੇ ਆਖਿਆ ਇਸ ਬਾਰੇ ਕੋਈ ਸਬੂਤ ਨਹੀਂ ਮਿਲਿਆ।’’ ਰੋਜ਼ਨਾਮਚੇ ਨੇ ਕਿਹਾ ਕਿ ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਵਿਚ ਭਾਰਤ ਸਰਕਾਰ ਦੇ ਜਿਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਨਾਮ ਲਏ ਗਏ ਹਨ, ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਉਧਰ ਪੰਨੂ ਕੇਸ ਵਿਚ ਅਮਰੀਕਾ ਵੱਲੋਂ ਲਾਏ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਪਿਛਲੇ ਹਫ਼ਤੇ ਕਿਹਾ ਸੀ, ‘‘ਅਸੀਂ ਉੱਚ ਪੱਧਰੀ ਕਮੇਟੀ ਬਣਾਈ ਹੈ, ਜੋ ਅਮਰੀਕਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੀ ਘੋਖ ਕਰ ਰਹੀ ਹੈੈ।’’ -ਪੀਟੀਆਈ

Advertisement

Advertisement
Advertisement