ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਗਾ ਨਿਗਮ ’ਚ ਕਾਰਜਕਾਰੀ ਮੇਅਰ ਦੇ ਅਹੁਦਾ ਸਾਂਭਣ ਮੌਕੇ ਦਿਖੀ ਗੁੱਟਬੰਦੀ

08:41 AM Jul 20, 2023 IST
ਕਾਰਜਕਾਰੀ ਮੇਅਰ ਦਾ ਅਹੁਦਾ ਸੰਭਾਲਦੇ ਪਰਵੀਨ ਪੀਨਾ ਦੇ ਨਾਲ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਤੇ ਕਮਿਸ਼ਨਰ ਪੂਨਮ ਸਿੰਘ।

ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜੁਲਾਈ
ਇੱਥੇ ਨਗਰ ਨਿਗਮ ਵਿੱਚ ਕੌਂਸਲਰਾਂ ਵੱਲੋਂ ਇਕਜੁੱਟਤਾ ਨਾਲ ਲੰਘੀ 4 ਜੁਲਾਈ ਨੂੰ ਕਾਂਗਰਸੀ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਪਾਸ ਕੀਤੇ ਗਏ ਬੇਭਰੋਸਗੀ ਮਤੇ ਤੋਂ ਬਾਅਦ ਨਵੇਂ ਮੇਅਰ ਦਾ ਫ਼ੈਸਲਾ ਨਾ ਹੋਣ ਕਰ ਕੇ ਅੱਜ ਸੀਨੀਅਰ ਡਿਪਟੀ ਮੇਅਰ ਪਰਵੀਨ ਪੀਨਾ ਨੇ ਕਾਰਜਕਾਰੀ ਮੇਅਰ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਹਾਕਮ ਧਿਰ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਨਿਗਮ ਕਮਿਸ਼ਨਰ ਪੂਨਮ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ‘ਆਪ’ ਵੱਲੋਂ ਮੇਅਰ ਦੇ ਸੰਭਾਵੀ ਉਮੀਦਵਾਰ ਮੰਨੇ ਜਾ ਰਹੇ ਗੌਰਵ ਗੁੱਡੂ ਤੇ ਉਨ੍ਹਾਂ ਦੇ ਸਮਰਥਕਾਂ ਦੀ ਗੈਰ-ਹਾਜ਼ਰੀ ਲੋਕਾਂ ਨੂੰ ਰੜਕੀ।
ਕਾਂਗਰਸੀ ਮੇਅਰ ਖ਼ਿਲਾਫ਼ ਬੇਭਰੋਸੇਗੀ ਮਤੇ ਤੋਂ ਕੁਝ ਦਨਿ ਪਹਿਲਾਂ ਉੱਘੇ ਕਾਰੋਬਾਰੀ ਨੂੰ ਵਿਧਾਇਕਾ ਵੱਲੋਂ ਮੇਅਰ ਦੀ ਕੁਰਸੀ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਕਾਰੋਬਾਰੀ ਨੇ ‘ਆਪ’ ਦਾ ਪੱਲਾ ਫੜਿਆ ਸੀ। ਦੂਜੇ ਪਾਸੇ ਗੌਰਵ ਗੁੱਡੂ ਨੇ ਕਿਹਾ ਕਿ ਉਹ ਬਾਹਰ ਸਨ ਅਤੇ ਬਾਕੀ ਅਚਾਨਕ ਪ੍ਰੋਗਰਾਮ ਬਣਨ ਕਾਰਨ ਉਨ੍ਹਾਂ ਦੇ ਸਮਰਥਕ ਕੌਂਸਲਰ ਵੀ ਮੌਕੇ ’ਤੇ ਨਹੀਂ ਪੁੱਜ ਸਕੇ।
ਵਿਧਾਇਕਾ ਡਾ. ਅਮਨਦੀਪ ਅਰੋੜਾ ਲਈ ਨਿਗਮ ਦੇ ਮੇਅਰ ਦਾ ਅਹੁਦਾ ਵੱਕਾਰ ਦਾ ਸਵਾਲ ਬਣ ਚੁੱਕਾ ਹੈ, ਕਿਉਂਕਿ ਕਾਂਗਰਸ ਦੀ ਨੀਤਿਕਾ ਭੱਲਾ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਮਗਰੋਂ ‘ਆਪ’ ਦੀ ਸੂਬਾ ਹਾਈ ਕਮਾਂਡ ਨੇ ਡਾ. ਅਮਨਦੀਪ ਕੌਰ ਅਰੋੜਾ ਦੀ ਤਾਰੀਫ ਕੀਤੀ ਸੀ। ਉਨ੍ਹਾਂ ਦੀ ਕੋਸ਼ਿਸ਼ ਸਦਕਾ ਹੀ ਸੂਬੇ ਵਿੱਚ ਪਾਰਟੀ ਦਾ ਪਹਿਲਾ ਮੇਅਰ ਬਣਨ ਦੀ ਸੰਭਾਵਨਾ ਬਣੀ ਸੀ। ਹੁਣ ਜੇਕਰ ਗੌਰਵ ਗੁੱਡੂ ਅਤੇ ਉਨ੍ਹਾਂ ਦੇ 18 ਸਮਰਥਕ ਬਾਗੀ ਹੋ ਜਾਂਦੇ ਹਨ ਤਾਂ ‘ਆਪ’ ਲਈ ਪਾਰਟੀ ਦਾ ਮੇਅਰ ਬਣਾਉਣਾ ਆਸਾਨ ਨਹੀਂ ਹੋਵੇਗਾ। ਗੁੱਡੂ ਦੇ ਸਮਰਥਕਾਂ ਨੇ ਜਿਸ ਤਰ੍ਹਾਂ ਆਪਣਾ ਬਾਗੀ ਰਵੱਈਆ ਦਿਖਾਇਆ ਹੈ, ਉਸ ਤੋਂ ਇਹ ਲਗਪਗ ਤੈਅ ਹੈ ਕਿ ਜੇਕਰ ‘ਆਪ’ ਗੁੱਡੂ ਦੀ ਬਜਾਏ ਕਿਸੇ ਹੋਰ ਨੂੰ ਮੇਅਰ ਦੇ ਉਮੀਦਵਾਰ ਵਜੋਂ ਅੱਗੇ ਲਿਆਉਂਦੀ ਹੈ ਤਾਂ ਅਜਿਹੇ ਵਿੱਚ ਗੁੱਡੂ ਦੇ ਸਮਰਥਕ ਉਸ ਉਮੀਦਵਾਰ ਵਿਰੁੱਧ ਵੋਟ ਪਾ ਸਕਦੇ ਹਨ।
ਪਰਵੀਨ ਪੀਨਾ ਵੱਲੋਂ ਕਾਰਜਕਾਰੀ ਮੇਅਰ ਦਾ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਵਿਧਾਇਕਾ ਡਾ. ਅਮਨਦੀਪ ਅਰੋੜਾ ਨੇ ਦੁਪਹਿਰ ਬਾਅਦ ਪਾਰਟੀ ਵਰਕਰਾਂ ਦੀ ਮੀਟਿੰਗ ਰੱਖੀ ਅਤੇ ਗੁੱਡੂ ਤੇ ਉਨ੍ਹਾਂ ਦੇ ਕੁਝ ਸਮਰਥਕਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਰਿਹਾ।
ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਪਹਿਲਾਂ ਹੀ ਗੁੱਡੂ ਦੇ ਨਾਂ ਨੂੰ ਮਨਜੂਰੀ ਦੇ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਵਿੱਚ ਬਹੁਤੀ ਮੁਸ਼ਕਿਲ ਨਹੀਂ ਆਵੇਗੀ ਪਰ ਨਿਗਮ ਦੀ ਮੇਅਰ ਦੀ ਚੋਣ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ।

Advertisement

Advertisement
Tags :
ਅਹੁਦਾਸਾਂਭਣਕਾਰਜਕਾਰੀਗੁੱਟਬੰਦੀਦਿਖੀਨਿਗਮਮੇਅਰਮੋਗਾਮੌਕੇ
Advertisement