ਚੰਡੀਗੜ੍ਹ ਮੋਰਚੇ ਲਈ ਕਿਸਾਨਾਂ ਦੇ ਜਥੇ ਰਵਾਨਾ
07:51 AM Sep 03, 2024 IST
ਲਹਿਰਾਗਾਗਾ: ਬੀਕੇਯੂ ਏਕਤਾ ਉਗਰਾਹਾਂ ਵੱਲੋਂ ਨਵੀਂ ਖੇਤੀ ਨੀਤੀ ਲਾਗੂ ਕਰਵਾਉਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਚੱਲ ਰਹੇ ਮੋਰਚੇ ਵਿਚ ਸ਼ਾਮਲ ਹੋਣ ਲਈ ਕਿਸਾਨਾਂ ਦਾ ਕਾਫਲਾ ਰਵਾਨਾ ਹੋਇਆ। ਬੀਕੇਯੂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਸੂਬਾ ਸਿੰਘ, ਆਗੂ ਹਰਦੇਵ ਸਿੰਘ ਨੇ ਦੱਸਿਆ ਕਿ ਉਗਰਾਹਾਂ ਜਥੇਬੰਦੀ ਦੀ ਹਦਾਇਤ ਅਨੁਸਾਰ ਜਿਹੜੇ ਆਗੂ ਰੋਜ਼ਾਨਾ ਮੋਰਚੇ ਵਿੱਚ ਸ਼ਮੂਲੀਅਤ ਕਰਨਗੇ ਉਹ ਸ਼ਾਮ ਨੂੰ ਹੀ ਵਾਪਸ ਆਉਣਗੇ। ਇਸੇ ਤਰ੍ਹਾਂ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਸਰਪੰਚ ਸਤਵੰਤ ਸਿੰਘ ਵੜੈਚ ਦੀ ਅਗਵਾਈ ਹੇਠ ਪ੍ਰਧਾਨ ਸਤਵੰਤ ਸਿੰਘ ਵੜੈਚ ਖੰਡੇਵਾਦ, ਬਲਵਿੰਦਰ ਸਿੰਘ, ਭਗਵਾਨ ਸਿੰਘ ਖੰਡੇਬਾਦ, ਗੁਰਮੀਤ ਸਿੰਘ, ਮੱਘਰ ਸਿੰਘ ਘੋੜੇਨਵ, ਬਲਬੀਰ ਸਿੰਘ, ਰਾਮਫਲ ਖੰਡਾ ਸਮੇਤ ਹੋਰ ਵੀ ਵਿਅਕਤੀਆਂ ਦਾ ਚੰਡੀਗੜ੍ਹ ਜਾਣ ਲਈ ਰਵਾਨਾ ਹੋਇਆ। -ਪੱਤਰ ਪ੍ਰੇਰਕ
Advertisement
Advertisement