ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਪਾਲ ਵੱਲੋਂ ਜੋਤੀ ਰਾਣਾ ਦੀ ਪੁਸਤਕ ਰਿਲੀਜ਼

08:40 AM Jun 28, 2024 IST
ਪੁਸਤਕ ਰਿਲੀਜ਼ ਕਰਦੇ ਹੋਏ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ।

ਪੱਤਰ ਪ੍ਰੇਰਕ
ਫਰੀਦਾਬਾਦ, 27 ਜੂਨ
ਹਰਿਆਣਾ ਦੇ ਰਾਜਪਲ ਬੰਡਾਰੂ ਦੱਤਾਤ੍ਰੇਯ ਨੇ ਅੱਜ ਸ੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਜੋਤੀ ਰਾਣਾ ਦੀ ਪੁਸਤਕ ‘‘ਜ਼ਿੰਦਗੀ ਸੌ ਬੱਟਾ ਸੌ’’ ਰਿਲੀਜ਼ ਕੀਤੀ। ਉਨ੍ਹਾਂ ਪ੍ਰੋਫੈਸਰ ਰਾਣਾ ਦੀਆਂ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਦੀਆਂ ਭਾਵਨਾਵਾਂ ਉਨ੍ਹਾਂ ਵਿੱਚ ਝਲਕਦੀਆਂ ਹਨ। ਜੀਵਨ ਵਿੱਚ ਉਤਸ਼ਾਹ ਬਣਾਈ ਰੱਖਣ ਲਈ ਅਜਿਹੀ ਰਚਨਾਤਮਕ ਲਿਖਤ ਬਹੁਤ ਜ਼ਰੂਰੀ ਹੈ। ਸ੍ਰੀ ਬੰਡਾਰੂ ਨੇ ਜੋਤੀ ਰਾਣਾ ਨੂੰ ਉਨ੍ਹਾਂ ਦੀ ਨਵੀਂ ਪੁਸਤਕ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਮਨੁੱਖੀ ਜੀਵਨ ਦੇ ਸਾਕਾਰਾਤਮਕ ਪਹਿਲੂਆਂ ’ਤੇ ਲਿਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪ੍ਰੋਫੈਸਰ ਜੋਤੀ ਰਾਣਾ ਦੀ ਪੁਸਤਕ ਵਿੱਚ ਪ੍ਰਗਟਾਵੇ ਦੀ ਕਲਾ ਨੂੰ ਸ਼ਾਨਦਾਰ ਦੱਸਿਆ।

Advertisement

Advertisement
Advertisement