ਰਾਜਪਾਲ ਵੱਲੋਂ ਮਮਤਾ ਨੂੰ ਘੁਟਾਲਿਆਂ ਬਾਰੇ ਰਿਪੋਰਟ ਦੇਣ ਦੀ ਹਦਾਇਤ
08:49 AM Jun 02, 2024 IST
Advertisement
ਕੋਲਕਾਤਾ, 1 ਜੂਨ
ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦਾ ਬੋਸ ਨੇ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਉਨ੍ਹਾਂ ਵੱਖ-ਵੱਖ ਘੁਟਾਲਿਆਂ ਬਾਰੇ ਤੁਰੰਤ ਇਕ ਵਿਆਪਕ ਰਿਪੋਰਟ ਦੇਣ ਲਈ ਕਿਹਾ ਹੈ ਜਿਨ੍ਹਾਂ ਦੀ ਜਾਂਚ ਵੱਖ-ਵੱਖ ਪੜਾਵਾਂ ’ਤੇ ਹੈ। ਇਹ ਜਾਣਕਾਰੀ ਅੱਜ ਰਾਜ ਭਵਨ ਦੇ ਇਕ ਅਧਿਕਾਰੀ ਨੇ ਦਿੱਤੀ। ਰਾਜ ਭਵਨ ਨੇ ‘ਐਕਸ’ ’ਤੇ ਪਾਈ ਇਕ ਪੋਸਟ ਰਾਹੀਂ ਦੱਸਿਆ, ‘‘ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦਾ ਬੋਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਹਦਾਇਤ ਕੀਤੀ ਹੈ ਕਿ ਵੱਖ-ਵੱਖ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਦੇ ਉਨ੍ਹਾਂ ਕੇਸਾਂ ਬਾਰੇ ਇਕ ਵਿਆਪਕ ਰਿਪੋਰਟ ਤੁਰੰਤ ਰਾਜਪਾਲ ਨੂੰ ਸੌਂਪੀ ਜਾਵੇ, ਜਿਨ੍ਹਾਂ ਦੀ ਜਾਂਚ ਵੱਖ-ਵੱਖ ਪੜਾਵਾਂ ’ਤੇ ਹੈ।’’ ਇਨ੍ਹਾਂ ਕੇਸਾਂ ਵਿੱਚ ਸਕੂਲ ਸੇਵਾ ਨੌਕਰੀਆਂ ’ਤੇ ਭਰਤੀ, ਰਾਸ਼ਨ ਕਾਰਡ ਵੰਡ ਘੁਟਾਲੇ, ਪਸ਼ੂ ਤਸਕਰੀ ਅਤੇ ਕੋਲਾ ਚੋਰੀ ਦੇ ਮਾਮਲੇ ਸ਼ਾਮਲ ਹਨ। -ਪੀਟੀਆਈ
Advertisement
Advertisement