ਰਾਜਪਾਲ ਨੇ ਗੋਲਫ ਕੋਰਸ ਕਲੱਬ ਦੇ ਜੇਤੂ ਸਨਮਾਨੇ
ਪੰਚਕੂਲਾ: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਪੰਚਕੂਲਾ ਦੇ ਗੋਲਫ ਕੋਰਸ ਕਲੱਬ ਵਿੱਚ ਜੀਐੱਮਆਈ ਗੋਲਫ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮ ਵੰਡੇ। ਇਸ ਵਿੱਚ 110 ਦੇ ਖਿਡਾਰੀਆਂ ਨੇ ਭਾਗ ਲਿਆ। ਚੈਂਪੀਅਨਸ਼ਿਪ ਮੁਕਾਬਲੇ ਵਿੱਚ ਨੈੱਟ ਐਵਾਰਡ ਵਿੱਚ ਯੋਗਿੰਦਰ ਸ਼ਰਮਾ, ਡਾ. ਸੁਨੀਲ ਸ਼ਰਮਾ, ਹਰਜੋਤ ਸਿੰਘ, ਰਾਜਿੰਦਰ ਸਿੰਘ ਅਤੇ ਪੁਨੀਤ ਕਪੂਰ ਨੂੰ ਇਨਾਮ ਦਿੱਤੇ ਗਏ। ਇਸ ਮੁਕਾਬਲੇ ਵਿੱਚ ਭਵਮੀਤ ਟਾਈਗਰ, ਕਰਨ ਕੱਕੜ, ਆਈਪੀਐਸ ਨੌਨਿਹਾਲ ਸਿੰਘ, ਵਰਿੰਦਰ ਸ਼ਰਮਾ, ਜਸਟਿਸ ਅਰੁਣ ਮੋਂਗਾ ਰਨਰਅੱਪ ਰਹੇ। ਮਹਿਲਾ ਪ੍ਰਤੀਯੋਗੀਆਂ ਵਿੱਚੋਂ ਨੀਲਮ ਗਰਗ ਅਤੇ ਸ਼ਗਨ ਜੈਨ ਨੂੰ ਇਨਾਮ ਦਿੱਤੇ ਗਏ। ਇਸੇ ਤਰ੍ਹਾਂ ਟੀਮ ਈਵੈਂਟ ਐਵਾਰਡ ਵਿੱਚ ਅੰਗਦ ਕੋਹਲੀ ਅਤੇ ਕਪਤਾਨ ਗਗਨਦੀਪ ਸਿੰਘ ਵਾਲੀਆ, ਦਿਲਮੀਕ ਲਾਂਬਾ ਅਤੇ ਅਨੁਜ ਮਹਾਜਨ, ਸ਼ਿਵ ਕੁਮਾਰ ਗੁਪਤਾ ਅਤੇ ਆਈਏਐੱਸ ਕੁੰਦਨ ਅਤੇ ਅੰਕੁਸ਼ ਗਰਗ ਅਤੇ ਅਮਿਤ ਸੈਣੀ ਜੇਤੂ ਰਹੇ। ਇਸ ਸਮਾਰੋਹ ਦੌਰਾਨ ਡੀਸੀ ਮੋਨਿਕਾ ਗੁਪਤਾ, ਡੀਸੀਪੀ ਹਿਮਾਦਰੀ ਕੌਸ਼ਿਕ, ਐੱਸਡੀਐੱਮ ਗੌਰਵ ਚੌਹਾਨ, ਡੀਐੱਸਓ ਨੀਲ ਕਮਲ, ਐਮਐਸ ਅੰਜੁਮ ਮੌਦਗਿਲ ਆਦਿ ਹਾਜ਼ਰ ਰਹੇ। -ਪੱਤਰ ਪ੍ਰੇਰਕ