ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਸਰਕਾਰਾਂ ਤੁਰੰਤ ਪਰਾਲੀ ਸਾੜਨੀ ਬੰਦ ਕਰਵਾਉਣ: ਸੁਪਰੀਮ ਕੋਰਟ
12:48 PM Nov 07, 2023 IST
Advertisement
ਨਵੀਂ ਦਿੱਲੀ, 7 ਨਵੰਬਰ
ਦਿੱਲੀ-ਐੱਨਸੀਆਰ ਵਿਚ ਲਗਾਤਾਰ ਵੱਧ ਰਹੇ ਹਵਾ ਪ੍ਰਦੂਸ਼ਣ ਸਬੰਧੀ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਰਕਾਰਾਂ ਨੂੰ ਤੁਰੰਤ ਪਰਾਲੀ ਸਾੜਨ ਤੋਂ ਰੋਕਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਦਿੱਲੀ ਨੂੰ ਸਾਲ-ਦਰ-ਸਾਲ ਇਸ ਦੌਰ ’ਚੋਂ ਗੁਜ਼ਰਨ ਨਹੀਂ ਦਿੱਤਾ ਜਾ ਸਕਦਾ।ਸਰਵਉੱਚ ਅਦਾਲਤ ਨੇ ਕਿਹਾ ਕਿ ਹਰ ਸਮੇਂ ਸਿਆਸੀ ਲੜਾਈ ਨਹੀਂ ਚੱਲ ਸਕਦੀ। ਅਸੀਂ ਚਾਹੁੰਦੇ ਹਾਂ ਕਿ ਪਰਾਲੀ ਸਾੜਨਾ ਬੰਦ ਹੋਵੇ। ਅਸੀਂ ਨਹੀਂ ਜਾਣਦੇ ਕਿ ਤੁਸੀਂ ਇਹ ਕਿਵੇਂ ਕਰੋਗੇ, ਇਹ ਤੁਹਾਡਾ ਕੰਮ ਹੈ ਪਰ ਇਸ ਨੂੰ ਰੁਕਣਾ ਚਾਹੀਦਾ ਹੈ ਅਤੇ ਤੁਰੰਤ ਕੁੱਝ ਕੀਤਾ ਜਾਵੇ। ਅਦਾਲਤ ਨੇ ਦਿੱਲੀ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਨਗਰ ਨਿਗਮ ਦਾ ਕੂੜਾ ਖੁੱਲ੍ਹੇ ਵਿੱਚ ਨਾ ਸਾੜਿਆ ਜਾਵੇ।
Advertisement
Advertisement
Advertisement