For the best experience, open
https://m.punjabitribuneonline.com
on your mobile browser.
Advertisement

ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਪੈਨਸ਼ਨ ’ਚ ਕੱਟ ਲਗਾਉਣ ਦੀ ਨਿਖੇਧੀ

02:49 PM Jun 30, 2023 IST
ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਪੈਨਸ਼ਨ ’ਚ ਕੱਟ ਲਗਾਉਣ ਦੀ ਨਿਖੇਧੀ
Advertisement

ਖੇਤਰੀ ਪ੍ਰਤੀਨਿਧ

Advertisement

ਲੁਧਿਆਣਾ, 29 ਜੂਨ

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਇੱਕ ਮੀਟਿੰਗ ਪ੍ਰਧਾਨ ਜਗਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦਾ ਅਜੰਡਾ ਰੱਖਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਜਦੋਂ ਕੈਪਟਨ ਦੀ ਸਰਕਾਰ ਸੀ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੱਡੇ ਪੱਧਰ ‘ਤੇ ਕੱਟ ਲਾਇਆ ਗਿਆ, ਜਿਸ ਵਿੱਚ ਦੋ ਸੌ ਰੁਪਏ ਵਿਕਾਸ ਟੈਕਸ ਦੇ ਨਾਂ ਉੱਤੇ ਹਰ ਮਹੀਨੇ ਕੱਟੇ ਜਾਣ ਲੱਗੇ ਇਸ ਤੋਂ ਇਲਾਵਾ ਮਹਿੰਗਾਈ ਭੱਤਾ ਤਾਂ ਕੀ ਦੇਣਾ ਸੀ ਸਗੋਂ ਪੇਂਡੂ ਭੱਤਾ ਵੀ ਕੱਟ ਲਿਆ ਗਿਆ। ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੁਲਾਜ਼ਮਾਂ ਨੂੰ ਆਸ ਸੀ ਕਿ ਇਹ ਭੱਤੇ ਤੇ ਟੈਕਸ ਕੱਟਣੇ ਬੰਦ ਕਰ ਕੇ ਮੁਲਾਜ਼ਮਾ ਨੂੰ ਰਾਹਤ ਦੇਵੇਗੀ ਪਰ ਇਨ੍ਹਾਂ ਨੇ ਤਾਂ ਪਿਛਲੀਆਂ ਸਰਕਾਰਾਂ ਤੋਂ ਇੱਕ ਕਦਮ ਅੱਗੇ ਵੱਧ ਕੇ ਪੈਨਸ਼ਨਰਾਂ ਨੂੰ ਕੋਈ ਰਾਹਤ ਜਾਂ ਸਹੂਲਤ ਦੇਣ ਦੀ ਬਜਾਏ ਪੈਨਸ਼ਨਰਾਂ ਦੀ ਪੈਨਸ਼ਨ ਉਪਰ ਹੀ ਦੋ ਸੌ ਰੁਪਏ ਦਾ ਵਿਕਾਸ ਟੈਕਸ ਲਗਾ ਦਿੱਤਾ ਹੈ ਜੋ ਕਿ ਅਤਿਅੰਤ ਨਿੰਦਣਯੋਗ ਹੈ। ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਤਨਖਾਹ ਕਟੌਤੀ ਦੇ ਖ਼ਿਲਾਫ਼ ਹਲਕਾ ਵਿਧਾਇਕਾਂ ਨੂੰ ਇਸ ਸਬੰਧੀ ਰੋਸ ਪੱਤਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਖਾਸ ਤੌਰ ‘ਤੇ ਪੱਦਉਨਤੀਆਂ ਵਿੱਚ ਹੋ ਰਹੀ ਦੇਰੀ ਬਾਰੇ ਵੀ ਚਰਚਾ ਕੀਤੀ ਗਈ ਜਿਸ ਵਿੱਚ ਪਿੱਛਲੇ ਸਮੇ ਦੌਰਾਨ ਇਸ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਤੋਂ ਹਾਜ਼ਰ ਅਹੁਦੇਦਾਰਾਂ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਵਿੱਚ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦੋ ਵੱਡੇ ਆਗੂਆਂ ਠਾਕੁਰ ਸਿੰਘ ਅਤੇ ਪ੍ਰੇਮ ਸਾਗਰ ਸ਼ਰਮਾ ਦੇ ਦਿਹਾਂਤ ਉਪਰ ਸ਼ੋਕ ਮਤਾ ਪੜ੍ਹ ਕੇ ਮੁਲਾਜ਼ਮ ਲਹਿਰਾਂ ਦੀ ਕਾਇਮੀ ਹਿੱਤ ਉਨ੍ਹਾਂ ਵਲੋਂ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਰਣਜੋਧ ਸਿੰਘ ਖੰਨਾ, ਇਕਬਾਲ ਸਿੰਘ ਰਾਏ, ਅਮਨਦੀਪ ਸਿੰਘ ਖੇੜਾ, ਰੋਹਿਤ ਕੁਮਾਰ ਅਵੱਸਥੀ, ਕਰਮ ਸਿੰਘ ਭੱਟੀ ,ਜਸਵੀਰ ਸਿੰਘ ਬਰਮਾ ਅਤੇ ਅਵਤਾਰ ਸਿੰਘ ਖੰਨਾ ਹਾਜ਼ਰ ਸਨ।

Advertisement
Tags :
Advertisement
Advertisement
×