For the best experience, open
https://m.punjabitribuneonline.com
on your mobile browser.
Advertisement

ਮਜ਼ਦੂਰਾਂ ਦੀਆਂ ਤਕਲੀਫ਼ਾਂ ਦਾ ਫੌਰੀ ਹੱਲ ਕਰੇ ਸਰਕਾਰ: ਧਨੋਆ

06:15 AM Jul 05, 2024 IST
ਮਜ਼ਦੂਰਾਂ ਦੀਆਂ ਤਕਲੀਫ਼ਾਂ ਦਾ ਫੌਰੀ ਹੱਲ ਕਰੇ ਸਰਕਾਰ  ਧਨੋਆ
ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ। -ਫੋਟੋ: ਸੋਢੀ
Advertisement

ਐੱਸਏਐੱਸ ਨਗਰ (ਮੁਹਾਲੀ):

Advertisement

ਮੁਹਾਲੀ ਵਿੱਚ ਮਜ਼ਦੂਰਾਂ ਲਈ ਪੱਕੇ ਚੌਕ, ਸ਼ੈੱਡ, ਜਨਤਕ ਪਖਾਨੇ ਤੇ ਬਿਜਲੀ-ਪਾਣੀ ਦੀ ਸੁਵਿਧਾ ਨਾ ਹੋਣ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਦਿਹਾੜੀ ਲਈ ਸ਼ਹਿਰ ਆਉਂਦੇ ਹਨ। ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਫ਼ੌਰੀ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਵੇਰੇ ਆਰਜ਼ੀ ਲੇਬਰ ਚੌਕਾਂ ’ਤੇ ਮਜ਼ਦੂਰ ਕੰਮ ਦੀ ਭਾਲ ਵਿੱਚ ਆਉਂਦੇ ਹਨ। ਇਨ੍ਹਾਂ ’ਚੋਂ ਕਈਆਂ ਨੂੰ ਦਿਹਾੜੀ ਨਾ ਮਿਲਣ ਕਾਰਨ ਉਹ ਸਾਰਾ-ਸਾਰਾ ਦਿਨ ਸੜਕਾਂ ਕਿਨਾਰੇ ਖੜ੍ਹੇ ਰਹਿੰਦੇ ਹਨ। ਧਨੋਆ ਨੇ ਅੱਜ ਵੱਖ-ਵੱਖ ਲੇਬਰ ਚੌਕਾਂ ਦਾ ਦੌਰਾ ਕਰ ਕੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×