ਹਰਿਆਣਾ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰੇ ਸਰਕਾਰ: ਚੋਪੜਾ
08:49 AM Oct 22, 2024 IST
ਪੱਤਰ ਪ੍ਰੇਰਕ
ਸ਼ਾਹਾਬਦ ਮਾਰਕੰਡਾ, 21 ਅਕਤੂਬਰ
ਅਦਾਕਾਰਾ ਗੁਰਲੀਨ ਚੋਪੜਾ ਨੇ ਕਿਹਾ ਕਿ ਹਰਿਆਣਵੀ ਕਲਾਕਾਰਾਂ ਨੇ ਹਮੇਸ਼ਾ ਬੌਲੀਵੁੱਡ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹੀ ਕਾਰਨ ਹੈ ਕਿ ਹੁਣ ਪੰਜਾਬੀ ਤੇ ਹਿੰਦੀ ਫਿਲਮਾਂ ’ਚ ਵੀ ਹਰਿਆਣਵੀ ਕਲਾਕਾਰ ਦੇਖੇ ਜਾ ਸਕਦੇ ਹਨ। ਅਜਿਹੇ ਵਿਚ ਹਰਿਆਣਾ ਸਰਕਾਰ ਨੂੰ ਹਰਿਆਣਾ ਦੇ ਫਿਲਮ ਨਿਰਮਾਤਾਵਾਂ ਤੇ ਹਰਿਆਣਵੀ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਗੁਰਲੀਨ ਚੌਪੜਾ ਅੱਜ ਫਿਲਮ ਦੀ ਸ਼ੂਟਿੰਗ ’ਚ ਹਿੱਸਾ ਲੈਣ ਲਈ ਕੁਰੂਕਸ਼ੇਤਰ ਆਈ ਸੀ। ਯਸ਼ਬਾਬੂ ਐਂਟਰਟੇਨਮੈਂਟ ਦੇ ਬੈਨਰ ਹੇਠ ਬਣ ਰਹੀ ਫਿਲਮ ‘ਟੂ ਵੈਜ’ ’ਚ ਗੁਰਲੀਨ ਚੌਪੜਾ ਅਹਿਮ ਭੂਮਿਕਾ ਨਿਭਾਅ ਰਹੀ ਹੈ। ਫਿਲਮ ਦੀ ਸ਼ੂਟਿੰਗ ਮੁੰਬਈ, ਕੁਰੂਕਸ਼ੇਤਰ ਤੇ ਕਈ ਹੋਰ ਸ਼ਹਿਰਾਂ ਵਿਚ ਕੀਤੀ ਗਈ ਹੈ। ਇਸ ਫਿਲਮ ’ਚ ਡੀ ਰੰਧਾਵਾ, ਪੰਕਜ ਬੇਰੀ, ਵਿਜੇ ਪਾਟਕਰ, ਨੇਹਾ ਵਰਮਾ ਤੇ ਗੁਲਸ਼ਨ ਪਾਂਡੇ ਸਣੇ ਹਰਿਆਣਾ ਤੇ ਪੰਜਾਬ ਦੇ ਕਈ ਕਲਾਕਾਰ ਇਸ ਫਿਲਮ ਵਿਚ ਕੰਮ ਕਰ ਰਹੇ ਹਨ।
Advertisement
Advertisement