ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਨਿੱਜੀਕਰਨ ਬਾਰੇ ਆਪਣੀ ਸਥਿਤੀ ਸਪਸ਼ਟ ਕਰੇ ਸਰਕਾਰ: ਨਰਿੰਦਰ
10:57 AM Oct 28, 2024 IST
Advertisement
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਨਰਿੰਦਰ ਦੀਨੋਦ ਨੇ ਕਿਹਾ ਕਿ ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਨਿੱਜੀਕਰਨ ਬਾਰੇ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ। ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ ਜਲਦ ਹੀ ਯੂਨੀਅਨ ਦਾ ਇਕ ਵਫ਼ਤ ਟਰਾਂਸਪੋਰਟ ਮੰਤਰੀ ਨੂੰ ਮਿਲੇਗਾ। ਉਹ ਅੱਜ ਇਥੇ ਰੋਡਵੇਜ਼ ਮੁਲਾਜ਼ਮਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਯੂਨੀਅਨ ਦੇ ਸੂਬਾ ਪ੍ਰਧਾਨ ਨਰਿੰਦਰ ਦੀਨੋਦ ਅਤੇ ਜਨਰਲ ਸਕੱਤਰ ਸੁਮੇਰ ਸਿਵਾਚ ਨੇ ਕਿਹਾ ਕਿ ਕਲਰਕਾਂ, ਡਰਾਈਵਰਾਂ ਦੇ ਤਨਖਾਹ ਸਕੇਲਾਂ ਵਿੱਚ ਸੋਧ ਕੀਤੀ ਜਾਵੇ, ਕੌਸ਼ਲ ਰੁਜ਼ਗਾਰ ਨਿਗਮ ਨੂੰ ਭੰਗ ਕਰਕੇ ਰੋਡਵੇਜ਼ ’ਚ ਪੱਕੀ ਭਰਤੀ ਕੀਤੀ ਜਾਏ, ਸਾਰੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਜਲਦ ਭਰੀਆਂ ਜਾਣ, ਤਿਉਹਾਰੀ ਛੁੱਟੀ ਸਰਕਾਰੀ ਕੈਲੰਡਰ ਦੇ ਆਧਾਰ ’ਤੇ ਦਿੱਤੀ ਜਾਵੇ।
Advertisement
Advertisement
Advertisement