ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਨੇ ਮਸਲੇ ਵਿਚਾਰੇ
ਹਤਿੰਦਰ ਮਹਿਤਾ
ਜਲੰਧਰ, 30 ਸਤੰਬਰ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਜਲੰਧਰ ਵਿੱਚ ਯੂਨੀਅਨ ਦੇ ਸਰਪ੍ਰਸਤ ਹਾਕਮ ਸਿੰਘ ਤੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਹੇਠ ਹੋਈ। ਇਸ ਵਿੱਚ ਪੰਜਾਬ ਦੀਆਂ 15 ਤੋਂ ਵੱਧ ਜ਼ਿਲ੍ਹਾ ਇਕਾਈਆਂ ਦੇ ਲੈਕਚਰਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਯੂਨੀਅਨ ਵੱਲੋਂ ਲੈਕਚਰਾਰ ਕਾਡਰ ਨਾਲ ਸਬੰਧਤ ਅਹਿਮ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਯੂਨੀਅਨ ਦੀਆਂ ਗਤੀਵਿਧੀਆਂ ਬਾਰੇ ਰਿਪੋਰਟ ਪੜ੍ਹੀ ਤੇ ਸਮੂਹ ਅਹੁਦੇਦਾਰਾਂ ਨੂੰ ਯੂਨੀਅਨ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਯੂਨੀਅਨ ਦੀਆਂ ਭਵਿੱਖੀ ਨੀਤੀਆਂ ਦਾ ਖੁਲਾਸਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਰਪ੍ਰਸਤ ਹਾਕਮ ਸਿੰਘ ਦੇ ਸੁਝਾਅ ਅਨੁਸਾਰ ਯੂਨੀਅਨ ਦੀਆਂ ਚੋਣਾਂ ਨੇੜਲੇ ਭਵਿੱਖ ਵਿੱਚ ਕਰਵਾਉਣ ਦਾ ਮਤਾ ਹਾਊਸ ਸਾਹਮਣੇ ਰੱਖਿਆ, ਜਿਸ ਬਾਰੇ ਫ਼ੈਸਲਾ ਯੂਨੀਅਨ ਦੀ ਅਗਲੀ ਮੀਟਿੰਗ ਵਿੱਚ ਲਿਆ ਜਾਵੇਗਾ।
ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਲੈਕਚਰਾਰ ਸਾਥੀਆਂ ਨੂੰ ਸਰਗਰਮੀ ਨਾਲ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਸੰਗਰੂਰ, ਬਲਜੀਤ ਸਿੰਘ ਕਪੂਰਥਲਾ, ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਮੋਗਾ ਅਤੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰੋਪੜ ਨੇ ਲੈਕਚਰਾਰ ਵਰਗ ਦੇ ਵੱਖ-ਵੱਖ ਮਸਲੇ ਯੂਨੀਅਨ ਦੇ ਧਿਆਨ ਵਿੱਚ ਲਿਆਂਦੇ, ਜਿਨ੍ਹਾਂ ਨੂੰ ਪ੍ਰਧਾਨ ਨੇ ਨੋਟ ਕੀਤਾ ਅਤੇ ਏਜੰਡੇ ਵਿੱਚ ਸ਼ਾਮਲ ਕਰਨ ਦਾ ਭਰੋਸਾ ਦਿੱਤਾ। ਸ੍ਰੀ ਰਾਣਾ ਨੇ ਯੂਨੀਅਨ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਲਾਲ ਬੱਬਰ ਨੇ ਲੈਕਚਰਾਰ ਸਾਥੀਆਂ ਨੂੰ ਯੂਨੀਅਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਮੀਟਿੰਗ ਵਿੱਚ ਹਰਜੀਤ ਸਿੰਘ ਲੁਧਿਆਣਾ, ਹਿਤੇਸ਼ ਸ਼ਰਮਾ ਜਲੰਧਰ, ਬਹਾਦਰ ਸਿੰਘ ਸੰਧੂ ਜਲੰਧਰ, ਜਤਿੰਦਰ ਸਿੰਘ ਗੁਰਦਾਸਪੁਰ, ਪਰਮਿੰਦਰ ਕੁਮਾਰ ਸੰਗਰੂਰ ਤੇ ਹੋਰ ਹਾਜ਼ਰ ਸਨ।