For the best experience, open
https://m.punjabitribuneonline.com
on your mobile browser.
Advertisement

ਵਿਸਾਖੀ ਜੋੜ ਮੇਲੇ ਦੇ ਪ੍ਰਬੰਧਾਂ ਤੋਂ ਭੱਜੀ ਸਰਕਾਰ: ਸਿੱਧੂ

10:32 AM Apr 08, 2024 IST
ਵਿਸਾਖੀ ਜੋੜ ਮੇਲੇ ਦੇ ਪ੍ਰਬੰਧਾਂ ਤੋਂ ਭੱਜੀ ਸਰਕਾਰ  ਸਿੱਧੂ
ਜੀਤਮਹਿੰਦਰ ਸਿੰਘ ਸਿੱਧੂ
Advertisement

ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 7 ਅਪਰੈਲ
ਸਾਬਕਾ ਵਿਧਾਇਕ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਖਾਲਸਾ ਸਾਜਨਾ ਦਿਵਸ ਮੌਕੇ 11 ਤੋਂ 14 ਅਪਰੈਲ ਤੱਕ ਲੱਗਣ ਵਾਲੇ ਸਾਲਾਨਾ ਵਿਸਾਖੀ ਜੋੜ ਮੇਲੇ ਵਿੱਚ ਹਰ ਵਰ੍ਹੇ ਲੱਖਾਂ ਦੀ ਗਿਣਤੀ ’ਚ ਸੰਗਤ ਸ਼ਮੂਲੀਅਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੋੜ ਮੇਲੇ ’ਚ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਵੱਡੇ ਪੱਧਰ ’ਤੇ ਲੋੜੀਂਦੇ ਕਾਰਜ ਕਰਵਾਉਂਦੀ ਹੈ ਪਰ ‘ਬਦਲਾਅ’ ਦੇ ਨਾਅਰੇ ਨਾਲ ਸੱਤਾ ਵਿੱਚ ਆਈ ‘ਆਪ’ ਸਰਕਾਰ ਇਸ ਵਾਰ ਮੇਲੇ ਮੌਕੇ ਤਲਵੰਡੀ ਸਾਬੋ ’ਚ ਕਰਵਾਏ ਜਾਣ ਵਾਲੇ ਲੋੜੀਂਦੇ ਕਾਰਜ ਕਰਨ ਤੋਂ ਹੀ ਭੱਜ ਗਈ ਜਾਪਦੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਸਰਕਾਰ ਚਾਹੇ ਕਿਸੇ ਦੀ ਹੋਵੇ, ਹਰ ਸਾਲ ਵਿਸਾਖੀ ਮੇਲੇ ਤੋਂ ਪਹਿਲਾਂ ਹੀ ਪ੍ਰਸ਼ਾਸਨ ਨਗਰ ਦਾ ਰੰਗ ਰੂਪ ਬਿਲਕੁੱਲ ਬਦਲ ਦਿੰਦਾ ਹੈ। ਇਸ ਵਾਰ ਲਗਦਾ ਹੈ ਕਿ ਵਿਸਾਖੀ ਜੋੜ ਮੇਲੇ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਗੰਭੀਰ ਹੀ ਨਹੀਂ। ਅਜੇ ਤੱਕ ਨਗਰ ਤਲਵੰਡੀ ਸਾਬੋ ਦੀਆਂ ਸੜਕਾਂ ਦੀ ਮੁਰੰਮਤ ਤੱਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਨੂੰ ਜਾਣ ਵਾਲੀਆਂ ਕਈ ਸੜਕਾਂ ’ਚ ਟੋਏ ਪਏ ਹੋਏ ਹਨ। ਜੋੜ ਮੇਲੇ ਦੌਰਾਨ ਇਨ੍ਹਾਂ ਸੜਕਾਂ ਤੋਂ ਪੈਦਲ ਚੱਲ ਕੇ ਸੰਗਤ ਨੇ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਪੁੱਜਣਾ ਹੈ।

Advertisement

Advertisement
Author Image

Advertisement
Advertisement
×