For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਧਿਰ ਨੇ ਟਰੰਪ ਚੋਣ ਮਾਮਲੇ ਵਿੱਚ ਨਵੇਂ ਸਬੂਤ ਪੇਸ਼ ਕੀਤੇ

07:36 AM Oct 04, 2024 IST
ਸਰਕਾਰੀ ਧਿਰ ਨੇ ਟਰੰਪ ਚੋਣ ਮਾਮਲੇ ਵਿੱਚ ਨਵੇਂ ਸਬੂਤ ਪੇਸ਼ ਕੀਤੇ
Advertisement

ਵਾਸ਼ਿੰਗਟਨ, 3 ਅਕਤੂਬਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ 2020 ਦੀਆਂ ਚੋਣਾਂ ਹਾਰਨ ਤੋਂ ਪਹਿਲਾਂ ਹੀ ਨਤੀਜੇ ਪਲਟਣ ਦੀ ਕੋਸ਼ਿਸ਼ ਕਰਨ ਲਈ ਆਧਾਰ ਤਿਆਰ ਕਰ ਲਿਆ ਸੀ ਅਤੇ ਜਾਣਬੁੱਝ ਕੇ ਵੋਟਰ ਧੋਖਾਧੜੀ ਦੇ ਝੂਠੇ ਦਾਅਵੇ ਕੀਤੇ ਅਤੇ ਸੱਤਾ ’ਤੇ ਕਾਬਜ਼ ਰਹਿਣ ਦੀ ਆਪਣੀ ਅਸਫ਼ਲ ਕੋਸ਼ਿਸ਼ ਤਹਿਤ ਅਪਰਾਧ ਦਾ ਸਹਾਰਾ ਲਿਆ। ਇਹ ਜਾਣਕਾਰੀ ਅਦਾਲਤ ਵਿੱਚ ਦਾਇਰ ਸਰਕਾਰੀ ਵਕੀਲ ਦੇ ਦਸਤਾਵੇਜ਼ ਤੋਂ ਮਿਲੀ ਹੈ।
ਇਸ ਦਸਤਾਵੇਜ਼ ਵਿੱਚ ਸਾਬਕਾ ਰਾਸ਼ਟਰਪਤੀ ਖ਼ਿਲਾਫ਼ ਇਤਿਹਾਸਕ ਅਪਰਾਧਿਕ ਮਾਮਲੇ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਵਿਸ਼ੇਸ਼ ਵਕੀਲ ਜੈਕ ਸਮਿੱਥ ਦੀ ਟੀਮ ਵੱਲੋਂ ਦਾਇਰ ਕੀਤੇ ਗਏ ਦਸਤਾਵੇਜ਼ ਵਿੱਚ ਹੁਣ ਤੱਕ ਦਾ ਸਭ ਤੋਂ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਜੇ ਟਰੰਪ ’ਤੇ ਚੋਣਾਂ ਦੇ ਨਤੀਜੇ ਪਲਟਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਣ ਵਾਲਾ ਮਾਮਲਾ ਸੁਣਵਾਈ ਤੱਕ ਪਹੁੰਚਣਾ ਹੈ ਤਾਂ ਸਰਕਾਰੀ ਧਿਰ ਕੀ ਸਾਬਤ ਕਰਨਾ ਚਾਹੁੰਦੀ ਹੈ। ਹਾਲਾਂਕਿ, ਮਹੀਨਿਆਂ ਤੱਕ ਚੱਲੀ ਕਾਂਗਰਸ (ਸੰਸਦ) ਦੀ ਜਾਂਚ ਵਿੱਚ ਮੁਕੱਦਮੇ ਵਿੱਚ ਚੋਣ ਨਤੀਜੇ ਨੂੰ ਪਲਟਣ ਦੀਆਂ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਪੱਸ਼ਟੀਕਰਨ ਦਿੱਤਾ ਗਿਆ ਹੈ ਪਰ ਨਵੇਂ ਦਸਤਾਵੇਜ਼ ਵਿੱਚ ਟਰੰਪ ਦੇ ਨੇੜਲੇ ਸਹਿਯੋਗੀਆਂ ਵੱਲੋਂ ਦਿੱਤੇ ਗਏ ਅਣਪਛਾਤੇ ਵੇਰਵਿਆਂ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਇਸ ਵਿੱਚ ਇਕ ਨਿਰਾਸ਼ ਰਾਸ਼ਟਰਪਤੀ ਦੀ ਤਸਵੀਰ ਪੇਸ਼ ਕੀਤੀ ਗਈ ਹੈ। -ਏਪੀ

Advertisement

Advertisement
Advertisement
Author Image

joginder kumar

View all posts

Advertisement