ਸਰਕਾਰ ਵੱਲੋਂ ਦੂਜੀ ਛਮਾਹੀ ’ਚ 6.61 ਲੱਖ ਕਰੋੜ ਰੁਪਏ ਦਾ ਕਰਜ਼ ਲੈਣ ਦੀ ਯੋਜਨਾ
09:44 PM Sep 26, 2024 IST
Advertisement
ਨਵੀਂ ਦਿੱਲੀ, 26 ਸਤੰਬਰ
Advertisement
ਕੇਂਦਰ ਸਰਕਾਰ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਆਪਣੇ ਕਰਜ਼ ਦਾ ਟੀਚਾ ਕਾਇਮ ਰਖਦਿਆਂ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਦੂਜੀ ਛਮਾਹੀ ’ਚ 20 ਹਜ਼ਾਰ ਕਰੋੜ ਰੁਪਏ ਦੇ ਸਰਕਾਰੀ ਗਰੀਨ ਬਾਂਡ ਸਮੇਤ ਸਕਿਊਰਿਟੀਜ਼ ਜਾਰੀ ਕਰਕੇ 6.61 ਲੱਖ ਕਰੋੜ ਰੁਪਏ ਉਗਰਾਹੁਣ ਦੀ ਯੋਜਨਾ ਬਣਾਈ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ 21 ਹਫ਼ਤਾਵਾਰੀ ਨਿਲਾਮੀਆਂ ਰਾਹੀਂ 6.61 ਲੱਖ ਕਰੋੜ ਰੁਪਏ ਇਕੱਠੇ ਕੀਤੇ ਜਾਣਗੇ। ਵਿੱਤੀ ਵਰ੍ਹੇ 2023-24 ’ਚ ਕੁੱਲ ਉਧਾਰੀ ਅੰਦਾਜ਼ਾ 15.43 ਲੱਖ ਕਰੋੜ ਰੁਪਏ ਸੀ ਜੋ ਹੁਣ ਤੱਕ ਦੀ ਸਭ ਤੋਂ ਵਧ ਸੀ। -ਪੀਟੀਆਈ
Advertisement
Advertisement