For the best experience, open
https://m.punjabitribuneonline.com
on your mobile browser.
Advertisement

ਪਿੰਡਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰ ਰਹੀ ਹੈ ਸਰਕਾਰ: ਬਲਕਾਰ ਸਿੰਘ

10:05 AM Dec 20, 2023 IST
ਪਿੰਡਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰ ਰਹੀ ਹੈ ਸਰਕਾਰ  ਬਲਕਾਰ ਸਿੰਘ
ਦਿਆਲਪੁਰ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਬਲਕਾਰ ਸਿੰਘ।
Advertisement

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 19 ਦਸੰਬਰ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਸੱਤ ਪਿੰਡਾਂ ਵਿੱਚ 1.30 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ, ਸੀਵਰੇਜ ਅਤੇ ਜਲ ਸਪਲਾਈ ਸਬੰਧੀ ਕਈ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਮੁਕੰਮਲ ਹੋਏ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਇਹ ਪ੍ਰਾਜੈਕਟ ਵਡਾਲਾ ਚੌਗਾਵਾਂ ਸੰਮੀਪੁਰ ਹੁਸੈਨਪੁਰ ਸਿੰਘਾ ਚਿੱਟੀ ਅਤੇ ਦਿਆਲਪੁਰ ਵਿੱਚ ਇੰਟਰਲੌਕ ਟਾਈਲਾਂ, ਸੀਵਰੇਜ, ਵਾਟਰ ਸਪਲਾਈ, ਸੜਕ ਨਿਰਮਾਣ ਆਦਿ ਨਾਲ ਸਬੰਧਤ ਹਨ।
ਕੈਬਨਿਟ ਮੰਤਰੀ ਨੇ ਕਿਹਾ ਸੂਬਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਵਿਕਾਸ ਪੱਖੋਂ ਪੱਛੜ ਗਏ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਪਿੰਡ ਨੂੰ ਆਧੁਨਿਕ ਸੜਕਾਂ, ਸਫ਼ਾਈ ਵਿਵਸਥਾ, ਸਟ੍ਰੀਟ ਲਾਈਟਾਂ ਤੇ ਖੇਡ ਮੈਦਾਨ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਲਈ ਸਰਕਾਰ ਪਾਸ ਫੰਡਾਂ ਦੀ ਕੋਈ ਕਮੀ ਨਹੀਂ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ੀ ਸ਼ਾਸਨ ਦੇਣ ਦੇ ਮਨੋਰਥ ਨਾਲ ਭ੍ਰਿਸ਼ਟਾਚਾਰ ਵਿਰੁੱਧ ਜੰਗ ਛੇੜੀ ਹੋਈ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਲੋਕ ਹਿੱਤ ਫੈਸਲੇ ਲਏ ਇਨ੍ਹਾਂ ਵਿੱਚ 600 ਯੂਨਿਟ ਮੁਫ਼ਤ ਬਿਜਲੀ, ਇਕ ਵਿਧਾਇਕ-ਇਕ ਪੈਨਸ਼ਨ, 664 ਆਮ ਆਦਮੀ ਕਲੀਨਿਕ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਤੋਂ ਇਲਾਵਾ ਬੇਰੁਜ਼ਗਾਰ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਅਤੇ ਹੋਰ ਕਈ ਲੋਕ ਪੱਖੀ ਉਪਰਾਲੇ ਕੀਤੇ ਹਨ।

Advertisement

ਕੈਬਨਿਟ ਮੰਤਰੀ ਨੇ ਈਦਗਾਹ ਤੇ ਮਸਜਿਦ ਕਮੇਟੀਆਂ ਨੂੰ ਵੈਨਾਂ ਸੌਂਪੀਆਂ

ਜਲੰਧਰ (ਹਤਿੰਦਰ ਮਹਿਤਾ): ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਅਤੇ ਏਡੀਜੀਪੀ ਐਮ.ਐਮ. ਫਾਰੂਕੀ, ਜਿਨ੍ਹਾਂ ਕੋਲ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਦਾ ਅਹੁਦਾ ਵੀ ਹੈ, ਨੇ ਅੱਜ ਇਥੇ ਜ਼ਿਲ੍ਹੇ ਦੀ ਈਦਗਾਹ ਅਤੇ ਮਸਜਿਦ ਕਮੇਟੀਆਂ ਨੂੰ ਦੋ ਬਰੀਅਲ ਵੈਨਾਂ ਸੌਂਪੀਆਂ। ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਸੀ.ਈ.ਓ. ਲਤੀਫ਼ ਅਹਿਮਦ ਵੀ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਕਫ਼ ਬੋਰਡ ਵੱਲੋਂ ਬਰੀਅਲ ਵੈਨਾਂ ਦੇਣਾ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਵੈਨਾਂ ਉਨ੍ਹਾਂ ਲੋਕਾਂ ਲਈ ਮਦਦਗਾਰ ਸਾਬਤ ਹੋਣਗੀਆਂ, ਜਿਨ੍ਹਾਂ ਨੂੰ ਮ੍ਰਿਤਕ ਦੇਹ ਸ਼ਹਿਰ ਤੋਂ ਦੂਰ ਸਥਿਤ ਕਬਿਰਸਤਾਨਾਂ ਤੱਕ ਲਿਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੌਰਾਨ ਐਮ.ਐਮ. ਫਾਰੂਕੀ ਨੇ ਦੱਸਿਆ ਕਿ ਅਜਿਹੀਆਂ ਕੁੱਲ ਸੱਤ ਵੈਨਾਂ ਸੂਬੇ ਦੇ ਵੱਡੇ ਸ਼ਹਿਰਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਪਹਿਲੇ ਪੜਾਅ ਵਿੱਚ ਅੱਜ ਦੋ ਵੈਨਾਂ ਸੌਂਪੀਆਂ ਗਈਆਂ ਹਨ। ਇਸ ਮੌਕੇ ਅਸਟੇਟ ਅਫਸਰ ਸ਼ਕੀਲ ਅਹਿਮਦ, ਜ਼ਮੀਲ ਅਹਿਮਦ, ਅਮਜ਼ਦ ਖਾਨ, ਨਈਮ ਖਾਨ ਆਦਿ ਵੀ ਮੌਜੂਦ ਸਨ।

Advertisement

ਪਾਣੀ ਦੀ ਸਪਲਾਈ ਲਈ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ

ਪਠਾਨਕੋਟ (ਐਨੀ.ਪੀ. ਧਵਨ): ਪਿੰਡ ਮਨਵਾਲ ਵਿੱਚ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਵਿਛਾਉਣ ਦਾ ਕੰਮ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਐਸਡੀਓ ਸੰਜੀਵ ਸੈਣੀ, ਜੂਨੀਅਰ ਇੰਜਨੀਅਰ ਰਜਤ ਕੁਮਾਰ ਤੇ ਸਰਪੰਚ ਸੁਰੇਖਾ ਦੇਵੀ ਆਦਿ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਪਿੰਡ ਮਨਵਾਲ ਵਿੱਚ ਇੱਕ ਮੁਹੱਲੇ ਅੰਦਰ ਪਾਣੀ ਵਾਲੀ ਸਪਲਾਈ ਪਾਈਪ ਲਾਈਨ ਵਿਛੀ ਨਾ ਹੋਣ ਕਰਕੇ ਲੋਕਾਂ ਨੂੰ ਪਾਣੀ ਖੇਤਾਂ ਵਿੱਚੋਂ ਮੋਟਰ ਤੋਂ ਢੋਣਾ ਪੈਂਦਾ ਸੀ। ਉਕਤ ਮੁਹੱਲੇ ਦੀ ਆਬਾਦੀ ਦੀ ਇਸ ਪ੍ਰੇਸ਼ਾਨੀ ਨੂੰ ਹੱਲ ਕਰਨ ਲਈ 650 ਮੀਟਰ ਲੰਬਾਈ ਵਾਲੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

Advertisement
Author Image

joginder kumar

View all posts

Advertisement