ਸਰਕਾਰ ਖੇਤੀ ਤੇ ਕਿਸਾਨਾਂ ਦੀ ਭਲਾੲੀ ਲੲੀ ਸਾਲਾਨਾ ਖਰਚ ਰਹੀ ਹੈ 6.5 ਲੱਖ ਕਰੋਡ਼ ਰੁਪਏ: ਮੋਦੀ
01:17 PM Jul 01, 2023 IST
ਨਵੀਂ ਦਿੱਲੀ, 1 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਖੇਤੀ ਖੇਤਰ ਅਤੇ ਕਿਸਾਨਾਂ ਦੀ ਭਲਾਈ ਲਈ ਸਾਲਾਨਾ 6.5 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਖਾਣ ਵਾਲੇ ਤੇਲ ਦੇ ਖੇਤਰ ਵਿੱਚ ਵੀ ਆਤਮਨਿਰਭਰ ਬਣਾਉਣ ਦੀ ਗੱਲ ਕੀਤੀ। ਕੌਮਾਂਤਰੀ ਸਹਿਕਾਰੀ ਦਿਵਸ ’ਤੇ ਸਮਾਗਮ ਵਿੱਚ ਸ੍ਰੀ ਮੋਦੀ ਨੇ ਸਾਲ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨ ਯੋਜਨਾ, ਐੱਮਐੱਸਪੀ ਅਤੇ ਖਾਦਾਂ ਵਿੱਚ ਰਿਆਇਤ ਵਰਗੇ ਆਪਣੀ ਸਰਕਾਰ ਦੇ ਕੰਮਾਂ ਦਾ ਵਿਸ਼ਸ਼ ਜ਼ਿਕਰ ਕੀਤਾ।
Advertisement
Advertisement