ਕੰਢੀ ਖੇਤਰ ’ਚ ਪਾਣੀ ਸਪਲਾਈ ਲਈ ਸਰਕਾਰ ਗੰਭੀਰ: ਜਿੰਪਾ
08:59 AM Sep 09, 2023 IST
ਪੱਤਰ ਪ੍ਰੇਰਕ
ਤਲਵਾੜਾ, 8 ਸਤੰਬਰ
ਪੰਜਾਬ ਸਰਕਾਰ ਕੰਢੀ ਖੇਤਰ ਦੇ ਲੋਕਾਂ ਨੂੰ ਸਾਫ਼ ਸੁਥਰਾ ਪੀਣਾ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਸ਼ਾਹ ਨਹਿਰ ਬੈਰਾਜ ਤਲਵਾੜਾ ’ਚ ਨਹਿਰੀ ਜਲ ਯੋਜਨਾ ਰਾਹੀਂ ਕੰਢੀ ਖ਼ੇਤਰ ’ਚ ਪੀਣ ਵਾਲੇ ਪਾਣੀ ਦੀ ਘਾਟ ਜਲਦ ਹੀ ਪੂਰੀ ਕੀਤੀ ਜਾਵੇਗੀ। ਇਹ ਜਾਣਕਾਰੀ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਹਲਕਾ ਮੁਕੇਰੀਆਂ ਦੇ ਸਰਹੱਦੀ ਪਿੰਡ ਬੁਢਾਬੜ ਵਿੱਚ 166.25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਦੌਰਾਨ ਲੋਕਾਂ ਨਾਲ ਮੁਖਾਤਬਿ ਹੁੰਦਿਆਂ ਦਿੱਤੀ। ਸ੍ਰੀ ਜਿੰਪਾ ਨੇ ਦੱਸਿਆ ਕਿ ਇਤਿਹਾਸਕ ਅਤੇ ਵੱਡੇ ਪਿੰਡਾਂ ’ਚ ਸ਼ਾਮਲ ਬੁਢਾਬੜ ਵਿੱਚ ਪਹਿਲਾਂ ਲੱਗੀ ਸਕੀਮ ਤਹਿਤ ਟਿਊਬਵੈੱਲ ਦਾ ਡਿਸਚਾਰਜ ਘੱਟ ਹੋਣ ਕਾਰਨ ਪਾਣੀ ਦੀ ਮੰਗ ਪੂਰੀ ਨਹੀਂ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਹੁਣ ਪਿੰਡ ’ਚ ਨਵੀਂ ਜਲ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ, ਇਸ ਸਕੀਮ ਨਾਲ 1080 ਘਰਾਂ ਦੇ ਲੋਕਾਂ ਨੂੰ ਪਾਣੀ ਸਪਲਾਈ ਦਿੱਤੀ ਜਾਵੇਗੀ।
Advertisement
Advertisement