For the best experience, open
https://m.punjabitribuneonline.com
on your mobile browser.
Advertisement

ਸਰਕਾਰ ਨੇ ਮੱਕੀ ਦਾ ਸਮਰਥਨ ਮੁੱਲ ਵਧਾਇਆ, ਵਪਾਰੀਆਂ ਨੇ ਘਟਾਇਆ

08:15 PM Jun 23, 2023 IST
ਸਰਕਾਰ ਨੇ ਮੱਕੀ ਦਾ ਸਮਰਥਨ ਮੁੱਲ ਵਧਾਇਆ  ਵਪਾਰੀਆਂ ਨੇ ਘਟਾਇਆ
Advertisement

ਗੁਰਦੀਪ ਸਿੰਘ ਟੱਕਰ

Advertisement

ਮਾਛੀਵਾੜਾ, 9 ਜੂਨ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਫਸਲਾਂ ਦੇ ਸਮਰਥਨ ਮੁੱਲ ਵਿਚ ਵਾਧਾ ਕੀਤਾ ਗਿਆ ਪਰ ਕਿਸਾਨਾਂ ਨੂੰ ਇਸ ਦਾ ਲਾਭ ਮਿਲਦਾ ਦਿਖਾਈ ਨਹੀਂ ਦੇ ਰਿਹਾ। ਉਹ ਪ੍ਰਾਈਵੇਟ ਵਪਾਰੀਆਂ ਹੱਥ ਘੱਟ ਭਾਅ ‘ਤੇ ਫਸਲ ਵੇਚਣ ਲਈ ਮਜਬੂਰ ਹੋ ਰਹੇ ਹਨ। ਮੱਕੀ ਦੀ ਫਸਲ ਬਾਰੇ ਗੱਲ ਕਰੀਏ ਤਾਂ ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਇਸ ਦਾ ਸਮਰਥਨ ਮੁੱਲ 1962 ਰੁਪਏ ਤੈਅ ਕੀਤਾ ਹੋਇਆ ਸੀ ਅਤੇ ਇਸ ਸਾਲ 138 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਦੇ ਹੋਏ 2090 ਰੁਪਏ ਤੈਅ ਕਰ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜ ਜਦੋਂ ਮੰਡੀਆਂ ਵਿਚ ਕਿਸਾਨ ਫਸਲ ਵੇਚਣ ਆ ਰਹੇ ਹਨ ਤਾਂ ਸੁੱਕੀ ਮੱਕੀ ਦਾ ਵੱਧ ਤੋਂ ਵੱਧ ਭਾਅ 1650 ਰੁਪਏ ਪ੍ਰਤੀ ਕੁਇੰਟਲ ਹੀ ਮਿਲ ਰਿਹਾ ਹੈ। ਪਿਛਲੇ ਸਾਲ ਬੇਸ਼ੱਕ ਸਮਰਥਨ ਮੁੱਲ 1962 ਸੀ ਪਰ ਕਿਸਾਨਾਂ ਦੀ ਫਸਲ 1850 ਤੋਂ ਲੈ ਕੇ 2000 ਰੁਪਏ ਪ੍ਰਤੀ ਕੁਇੰਟਲ ਵਿਕੀ। ਇਸ ਕਾਰਨ ਉਨ੍ਹਾਂ ਲਈ ਇਹ ਮੁਨਾਫ਼ੇ ਵਾਲਾ ਸੌਦਾ ਸੀ ਪਰ ਇਸ ਸਾਲ ਬੇਸ਼ੱਕ ਸਰਕਾਰ ਵਲੋਂ ਸਮਰਥਨ ਮੁੱਲ 2090 ਕਰ ਦਿੱਤਾ ਗਿਆ ਪਰ ਵਪਾਰੀਆਂ ਵੱਲੋਂ 1650 ਰੁਪਏ ‘ਤੇ ਮੱਕੀ ਖਰੀਦਣ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਵੇਗਾ। ਮਾਛੀਵਾੜਾ ਅਨਾਜ ਮੰਡੀ ‘ਚ ਪਿਛਲੇ 2 ਦਿਨਾਂ ਅੰਦਰ ਪ੍ਰਾਈਵੇਟ ਵਪਾਰੀਆਂ ਵੱਲੋਂ 1500 ਕੁਇੰਟਲ ਮੱਕੀ ਦੀ ਫਸਲ ਖਰੀਦੀ ਕੀਤੀ ਜਾ ਚੁੱਕੀ ਹੈ ਅਤੇ ਕਰੀਬ 3000 ਤੋਂ ਵੱਧ ਕੁਇੰਟਲ ਮੱਕੀ ਵਿਕਣ ਲਈ ਮੰਡੀ ਵਿਚ ਆ ਚੁੱਕੀ ਹੈ। ਮੱਕੀ ਦੀ ਫਸਲ ਪਿਛਲੇ ਸਾਲ ਕਿਸਾਨਾਂ ਲਈ ਲਾਹੇਵੰਦ ਹੋਣ ਕਾਰਨ ਇਸ ਵਾਰ ਪੂਰੇ ਪੰਜਾਬ ਵਿਚ ਇਸ ਦੀ ਬਿਜਾਈ ਦਾ ਰਕਬਾ ਵਧਿਆ ਉੱਥੇ ਨਾਲ ਲੱਗਦੇ ਸੂਬਿਆਂ ਵਿਚ ਵੀ ਮੱਕੀ ਦੀ ਜ਼ਿਆਦਾ ਕਾਸ਼ਤ ਹੋਈ। ਇਸ ਕਾਰਨ ਫਸਲ ਦਾ ਭਾਅ ਪਿਛਲੇ ਸਾਲ ਨਾਲੋਂ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਗਿਰ ਗਿਆ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਮੱਕੀ ਦਾ ਸਮਰਥਨ ਮੁੱਲ 2090 ਰੁਪਏ ਤੈਅ ਕੀਤਾ ਗਿਆ ਹੈ ਉਹ ਬਹੁਤ ਘੱਟ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਮੰਡੀਆਂ ਵਿਚ ਕਿਸਾਨਾਂ ਦੀ ਫਸਲ ਪ੍ਰਾਈਵੇਟ ਵਪਾਰੀ 1450 ਰੁਪਏ ਤੋਂ ਲੈ ਕੇ 1650 ਰੁਪਏ ਤੱਕ ਬਹੁਤ ਹੀ ਘੱਟ ਰੇਟ ‘ਤੇ ਖਰੀਦ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੱਕੀ ਦੀ ਫਸਲ ਆਪ ਸਮਰਥਨ ਮੁੱਲ ‘ਤੇ ਖਰੀਦਣ ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਵਾਜ਼ਿਬ ਮੁੱਲ ਮਿਲ ਸਕੇ।

ਮੱਕੀ ਦੀ ਸਰਕਾਰੀ ਖਰੀਦ ਨਹੀਂ ਕੀਤੀ ਜਾਂਦੀ: ਸਕੱਤਰ

ਮਾਰਕੀਟ ਕਮੇਟੀ ਸਕੱਤਰ ਸੁਰਿੰਦਰ ਸਿੰਘ ਨੇ ਕਿਹਾ ਕਿ ਮਾਛੀਵਾੜਾ ਅਨਾਜ ਮੰਡੀ ਵਿਚ ਮੱਕੀ ਦੀ ਖਰੀਦ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਜੋ 1500 ਕੁਇੰਟਲ ਮੱਕੀ ਦੀ ਖਰੀਦ ਹੋਈ ਹੈ ਉਹ 1600 ਤੋਂ ਲੈ ਕੇ 1650 ਰੁਪਏ ਤੱਕ ਹੋਈ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਮੱਕੀ ਦੀ ਸਰਕਾਰੀ ਏਜੰਸੀਆਂ ਵੱਲੋਂ ਕੋਈ ਖਰੀਦ ਨਹੀਂ ਕੀਤੀ ਜਾਂਦੀ।

Advertisement
Advertisement
Advertisement
×