For the best experience, open
https://m.punjabitribuneonline.com
on your mobile browser.
Advertisement

ਡੇਰਾਬੱਸੀ ਦਾ ਸਰਕਾਰੀ ਹਸਪਤਾਲ ਖ਼ੁਦ ਬਿਮਾਰ

06:44 AM Apr 02, 2024 IST
ਡੇਰਾਬੱਸੀ ਦਾ ਸਰਕਾਰੀ ਹਸਪਤਾਲ ਖ਼ੁਦ ਬਿਮਾਰ
ਪਰਚੀ ਲਈ ਵਾਰੀ ਦੀ ਉਡੀਕ ਕਰਦੇ ਹੋਏ ਲੋਕ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 1 ਅਪਰੈਲ
ਸਬ ਡਿਵੀਜ਼ਨਲ ਸਰਕਾਰੀ ਹਸਪਤਾਲ ਵਿੱਚ ਸਿਹਤ ਸਹੂਲਤਾਂ ਦਾ ਕਾਫ਼ੀ ਮਾੜਾ ਹਾਲ ਹੈ। ਇਥੇ ਡਾਕਟਰੀ ਅਮਲੇ ਸਮੇਤ ਹੋਰ ਸਹੂਲਤਾਂ ਦੀ ਵੱਡੀ ਘਾਟ ਬਣੀ ਹੋਈ ਹੈ ਜਿਸ ਕਾਰਨ ਇਥੇ ਆਉਣ ਵਾਲੇ ਮਰੀਜ਼ ਬਹੁਤ ਪ੍ਰੇਸ਼ਾਨ ਹੁੰਦੇ ਹਨ।
ਹਲਕੇ ਦਾ ਵੱਡਾ ਹਸਪਤਾਲ ਹੋਣ ਕਾਰਨ ਇਥੇ ਹਸਪਤਾਲ ਦੀ ਓਪੀਡੀ ਵਿੱਚ ਮਰੀਜ਼ਾ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਭੀੜ ਹੋਣ ਕਾਰਨ ਇਥੇ ਆਉਣ ਵਾਲੇ ਮਰੀਜ਼ ਲਾਈਨਾਂ ਵਿੱਚ ਸਾਰਾ ਦਿਨ ਖੱਜਲ ਹੁੰਦੇ ਰਹਿੰਦੇ ਹਨ ਅਤੇ ਕਈ ਵਾਰੀ ਮਰੀਜ਼ ਦੀ ਵਾਰੀ ਨਹੀਂ ਆਉਂਦੀ। ਇਥੇ ਥਾਂ ਦੀ ਵੱਡੀ ਘਾਟ ਬਣੀ ਹੋਈ ਹੈ ਜਦਕਿ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਨਾਕਾਫੀ ਹੈ। ਇਥੇ ਓਪੀਡੀ ਐਤਵਾਰ ਛੁੱਟੀ ਤੋਂ ਅਗਲੇ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਮਰੀਜ਼ਾਂ ਦੀ ਗਿਣਤੀ ’ਚ ਹੋਰ ਵਧ ਜਾਂਦੀ ਹੈ। ਇਹ ਦੋਵੇਂ ਦਿਨ ਇਥੇ ਪੈਰ ਰੱਖਣ ਦੀ ਥਾਂ ਨਹੀਂ ਮਿਲਦੀ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਥੇ ਓਪੀਡੀ ਵਿੱਚ ਆਉਣ ਵਾਲੇ ਮਰੀਜ਼ ਪਰਚੀ ਬਣਵਾਉਣ ਵਿੱਚ ਹੀ ਉਲਝੇ ਰਹਿੰਦੇ ਹਨ।
ਜਾਣਕਾਰੀ ਅਨੁਸਾਰ ਇੱਥੇ ਇਲਾਜ ਲਈ ਆਏ ਮਰੀਜ਼ਾਂ ਦੀਆਂ ਕਤਾਰਾਂ ਐਨੀ ਲੰਮੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਕਈ ਵਾਰ ਤਾਂ ਵਾਰੀ ਨਾ ਆਉਣ ਕਾਰਨ ਇਲਾਜ ਕਰਵਾਏ ਬਿਨਾਂ ਮੁੜਨਾ ਪੈਂਦਾ ਹੈ। ਜੇਕਰ ਹਸਪਤਾਲ ਦੀ ਓਪੀਡੀ ’ਚ ਪਰਚੀ ਕਟਵਾਉਣ ਦਾ ਸਮਾਂ ਸਵੇਰੇ 8 ਤੋਂ 2 ਵਜੇ ਤੱਕ ਦਾ ਹੈ ਪਰ ਸਵੇਰੇ 7 ਵਜੇ ਹੀ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਹੀ ਹਾਲ ਮੁਫ਼ਤ ਦਵਾਈਆਂ ਵਾਲੀ ਡਿਸਪੈਂਸਰੀ ਦਾ ਬਣਿਆ ਹੋਇਆ ਹੈ। ਇੱਥੇ ਲਾਈਨ ਐਮਰਜੈਂਸੀ ਬਲਾਕ ਦੇ ਬਾਹਰ ਤੱਕ ਪਹੁੰਚ ਜਾਂਦੀ ਹੈ। ਲੋਕ ਧੁੱਪ ਵਿੱਚ ਖੜੇ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ। ਇੱਥੇ ਲੋਕ ਕਾਫ਼ੀ ਸਮਾਂ ਕਤਾਰਾਂ ਵਿੱਚ ਖੜ੍ਹੇ ਰਹਿੰਦੇ ਹਨ। ਬਠਿੰਡਾ ਦੀ ਸ਼ਹਿਰ ਦੀ ਇਕ ਮਹਿਲਾ ਮਰੀਜ਼ ਅਨੁਸਾਰ ਉਹ ਸਵੇਰੇ ਛੇਤੀ ਆਈ ਸੀ, ਪਹਿਲਾਂ ਲੰਮਾ ਸਮਾਂ ਡਾਕਟਰ ਕੋਲ ਵਾਰੀ ਨਹੀਂ ਆਈ ਇਸ ਮਗਰੋਂ ਦਵਾਈ ਲੈਣ ਲਈ ਉਸ ਨੂੰ ਕਈ ਘੰਟੇ ਪ੍ਰੇਸ਼ਾਨ ਹੋਣਾ ਪਿਆ।
ਜਾਣਕਾਰੀ ਅਨੁਸਾਰ ਕਈ ਦਹਾਕੇ ਪਹਿਲਾਂ ਬਣਿਆ ਇਹ ਹਸਪਤਾਲ ਪੁਰਾਣੀ ਆਬਾਦੀ ਮੁਤਾਬਕ ਬਣਿਆ ਸੀ। ਆਬਾਦੀ ਵਧਦੀ ਗਈ ਪਰ ਹਸਪਤਾਲ ਦਾ ਵਿਸਥਾਰ ਨਾ ਹੋ ਸਕਿਆ।  ਰੋਜ਼ਾਨਾ ਮਰੀਜ਼ਾਂ ਦੀ ਓਪੀਡੀ 200 ਤੋਂ ਵੱਧ ਤੇ 600 ਦੇ ਕਰੀਬ ਪਹੁੰਚ ਗਈ ਪਰ ਸਹੂਲਤਾਂ ਦੇ ਨਾਂ ’ਤੇ ਹਸਪਤਾਲ ਵਿੱਚ ਕੋਈ ਵਾਧਾ ਨਹੀਂ ਹੋਇਆ।

Advertisement

ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਮਾਮਲਾ: ਐੱਸਐੱਮਓ

ਐੱਸਐੱਮਓ ਡਾ. ਧਰਮਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਛੇਤੀ ਸਮੱਸਿਆਵਾਂ ਦਾ ਹੱਲ ਕਰੇਗੀ।

Advertisement
Author Image

Advertisement
Advertisement
×