ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰ ਵੱਲੋਂ 13 ਡੀਈਓਜ਼ ਦੀ ਤਾਇਨਾਤੀ ਦੇ ਹੁਕਮ

07:26 AM Aug 13, 2024 IST

ਮੋਗਾ (ਨਿੱਜੀ ਪੱਤਰ ਪ੍ਰੇਰਕ): ਸਰਕਾਰ ਨੇ 13 ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਤਾਇਨਾਤੀ ਲਈ ਹੁਕਮ ਜਾਰੀ ਕੀਤੇ ਹਨ। ਸਕੱਤਰ ਸਕੂਲ ਸਿੱਖਿਆ ਵਿਭਾਗ ਵੱਲੋਂ ਪੀਈਐੱਸ ਕਾਡਰ ਵਿੱਚ ਤਰੱਕੀ ਮਗਰੋਂ ਜਾਰੀ ਹੁਕਮਾਂ ਮੁਤਾਬਕ 13 ਵਿੱਚੋਂ ਦੋ ਨੂੰ ਡੀਈਓ (ਸੈ.ਸਿ) ਅਤੇ 8 ਨੂੰ (ਐ.ਸਿ) ਤੇ ਤਿੰਨ ਨੂੰ ਸਹਾਇਕ ਡਾਇਰੈਕਟਰ ਮੁੱਖ ਦਫ਼ਤਰ ਲਗਾਇਆ ਗਿਆ ਹੈ। ਇਨ੍ਹਾਂ ਅਧਿਾਕਾਰੀਆਂ ’ਚ ਮੰਜੂ ਭਾਰਦਵਾਜ ਨੂੰ ਮੋਗਾ, ਮਮਤਾ ਨੂੰ ਕਪੂਰਥਲਾ, ਅੰਜ਼ਨਾ ਕੌਸ਼ਲ ਨੂੰ ਫ਼ਰੀਦਕੋਟ, ਮਨਿੰਦਰ ਕੌਰ ਨੂੰ ਬਠਿੰਡਾ, ਕਰਮਜੀਤ ਕੌਰ ਨੂੰ ਮਾਨਸਾ, ਰਾਜਵਿੰਦਰ ਕੌਰ ਨੂੰ ਫ਼ਿਰੋਜ਼ਪੁਰ,ਪਰਮਜੀਤ ਕੌਰ ਨੂੰ ਤਰਨ ਤਾਰਨ, ਮਰਿਦੂਲਾ ਸ਼ਰਮਾ ਨੂੰ ਐੱਸਬੀਐੱਸ ਨਗਰ ਦਾ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿ), ਤਰਵਿੰਦਰ ਕੌਰ ਨੂੰ ਸੰਗਰੂਰ ਅਤੇ ਮੁਨੀਲਾ ਅਰੋੜਾ ਨੂੰ ਫ਼ਿਰੋਜਪੁਰ ਦਾ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ ) ਅਤੇ ਮਨੀ ਰਾਮ,ਬਲਵਿੰਦਰ ਕੌਰ ਤੇ ਕੁਮਾਰੀ ਹੇਮਾ ਨੂੰ ਮੁੱਖ ਦਫ਼ਤਰ ਵਿੱਚ ਸਹਾਇਕ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

Advertisement

Advertisement
Advertisement